ਘਰੇਲੂ ਵਿਵਾਦਾਂ ਦੇ ਚਲਦਿਆਂ ਪਤੀ-ਪਤਨੀ ਨੇ ਕੀਤੀ ਆਤਮਹੱਤਿਆ

06/24/2019 9:09:47 PM

ਕੁਰਾਲੀ (ਬਠਲਾ)— ਸਥਾਨਕ ਵਾਰਡ ਨੰਬਰ 14 'ਚ ਪ੍ਰੇਮ ਵਿਆਹ ਵਾਲੇ ਜੋੜੇ ਨੇ ਜ਼ਹਿਰੀਲੀ ਚੀਜ਼ ਖਾਕੇ ਆਤਮ ਹੱਤਿਆ ਕਰ ਲਈ । ਇਸ ਸਬੰਧੀ ਪੁਲਸ ਨੇ ਮਾਮਲੇ ਦੀ ਕਾਰਵਾਈ ਕਰਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ । ਜਾਣਕਾਰੀ ਅਨੁਸਾਰ ਵਾਰਡ ਨੰਬਰ-14 ਦੇ ਨੌਜਵਾਨ ਸੁਖਵੀਰ ਸਿੰਘ ਨੇ ਲਗਭਗ ਇਕ ਸਾਲ ਪਹਿਲਾਂ ਸੀਮਾ ਨਾਮਕ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ । ਲੜਕੀ ਦੇ ਮਾਤਾ-ਪਿਤਾ ਦੀ ਮਰਜੀ ਦੇ ਵਿਰੁੱਧ ਵਿਆਹ ਕਰਵਾਉਣ ਤੋਂ ਕੁੱਝ ਸਮੇਂ ਬਾਅਦ ਹੀ ਦੋਵਾਂ ਵਿਚ ਲੜਾਈ-ਝਗੜਾ ਰਹਿਣ ਲੱਗ ਗਿਆ । ਇਸ ਦੌਰਾਨ ਦੋਵਾਂ ਨੇ ਕੋਈ ਜਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ । ਪੁਲਸ ਦੇ ਕੋਲ ਦਰਜ ਕਰਵਾਏ ਬਿਆਨਾਂ ਵਿਚ ਲੜਕੇ ਦੇ ਪਿਤਾ ਨੇ ਕਿਹਾ ਕਿ ਐਤਵਾਰ ਨੂੰ ਉਹ ਸਾਰੇ ਕਿਸੇ ਸਮਾਗਮ ਵਿਚ ਗਏ ਹੋਏ ਸਨ ਅਤੇ ਸੁਖਵੀਰ ਸਿੰਘ ਅਤੇ ਉਸ ਦੀ ਪਤਨੀ ਸੀਮਾ ਹੀ ਘਰ ਸਨ । ਉਸ ਨੇ ਦੱਸਿਆ ਕਿ ਜਦੋਂ ਉਹ ਘਰ ਵਾਪਸ ਆਏ ਤਾਂ ਦੋਵਾਂ ਦੀ ਹਾਲਤ ਕਾਫ਼ੀ ਖ਼ਰਾਬ ਸੀ ਅਤੇ ਉਨ੍ਹਾਂ ਨੇ ਕੋਈ ਜਹਿਰੀਲੀ ਚੀਜ ਪੀਤੀ ਹੋਈ ਸੀ । ਉਸ ਨੇ ਕਿਹਾ ਕਿ ਦੋਵਾਂ ਨੂੰ ਤੁਰੰਤ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਲੈ ਗਏ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਕਰ ਦੇ ਦਿੱਤਾ । ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ।


KamalJeet Singh

Content Editor

Related News