ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਤੇ ਕੁੱਟ-ਮਾਰ ਕਰਨ ’ਤੇ ਪਤੀ ਨਾਮਜ਼ਦ
Sunday, Nov 04, 2018 - 12:35 AM (IST)

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਤੇ ਕੁੱਟ-ਮਾਰ ਕਰਨ ’ਤੇ ਪਤੀ ਵਿਰੁੱਧ ਥਾਣਾ ਸਿਟੀ ਸੰਗਰੂਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਮੁੱਦਈ ਤਾਸ਼ੂ ਵਾਸੀ ਸੰਗਰੂਰ ਨੇ ਇਕ ਦਰਖਾਸਤ ਪੁਲਸ ਅਧਿਕਾਰਿਆਂ ਨੂੰ ਦਿੱਤੀ ਕਿ ਉਸਦਾ ਵਿਆਹ 4-3-17 ਨੂੰ ਹਿਤੇਸ਼ ਕੁਮਾਰ ਵਾਸੀ ਚੰਡੀਗਡ਼ ਨਾਲ ਹੋਇਆ ਸੀ ਤੇ ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਉਕਤ ਦੋਸ਼ੀ ਨੇ ਮੁੱਦਈ ਨੂੰ ਘੱਟ ਦਹੇਜ ਲੈ ਕੇ ਆਉਣ ਕਾਰਨ ਉਸਦੀ ਕੁੱਟ-ਮਾਰ ਕੀਤੀ ਤੇ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਲੱਗਾ। ਪੁਲਸ ਨੇ ਮੁੱਦਈ ਦੀ ਦਰਖਾਸਤ ਦੀ ਜਾਂਚ ਕਰਨ ਉਪਰੰਤ ਹਿਤੇਸ਼ ਕੁਮਾਰ ਵਿਰੁੱਧ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।