ਪਤਨੀ ਨੂੰ ਤਲਾਕ ਦਿੱਤੇ ਬਿਨ੍ਹਾਂ ਕਰਵਾਇਆ ਦੂਜਾ ਵਿਆਹ, ਪਤਨੀ ਨੇ ਕਰਵਾਇਆ ਮਾਮਲਾ ਦਰਜ

08/07/2022 6:21:55 PM

ਲੁਧਿਆਣਾ : ਨਿਊ ਸ਼ਾਸ਼ਤਰੀ ਨਗਰ ਦੀ ਰਹਿਣ ਵਾਲੀ ਰੀਆ ਨੇ ਪੁਲਸ ਕਮਿਸ਼ਨਰ ਦੇ ਕੋਲ 2 ਅਪ੍ਰੈਲ 2022 ਨੂੰ ਆਪਣੇ ਪਤੀ ਖ਼ਿਲਾਫ਼ ਦਹੇਜ ਲਈ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਕਰਨ ਅਤੇ ਤਲਾਕ ਦਿੱਤੇ ਬਿਨ੍ਹਾਂ ਦੂਜਾ ਵਿਆਹ ਕਰਨ ਦੇ ਗੰਭੀਰ ਦੋਸ਼ ਲਾਏ ਸਨ। ਪੁਲਸ ਕਮਿਸ਼ਨਰ ਨੇ ਪੀੜਤਾ ਦੀ ਸ਼ਿਕਾਇਕ ਪੁਲਸ ਥਾਣਾ ਮਹਿਲਾ ਸੈੱਲ ਦੇ ਅਧਿਕਾਰੀਆਂ ਨੂੰ ਜਾਂਚ ਲਈ ਭੇਜ ਦਿੱਤੀ ਹੈ। ਪੁਲਸ ਅਧਿਕਾਰੀਆਂ ਵੱਲੋਂ ਪੀੜਤਾ ਵੱਲੋਂ ਕੀਤੀ ਗਈ ਸ਼ਿਕਾਇਤ 'ਚ ਜੋ ਦੋਸ਼ ਲਾਏ ਗਏ ਸਨ ਉਸ ਦੀ ਜਾਂਚ ਕਰਨ 'ਤੇ ਜਾਂਚ ਅਧਿਕਾਰੀ ਹਰਜਿੰਦਰ ਸਿੰਘ ਨੇ ਰੀਆ ਦੇ ਪਤੀ ਵਿਸ਼ਾਲ ਗੁਲਾਟੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ- ਪਟਿਆਲਾ ਕੇਂਦਰੀ ਜੇਲ੍ਹ 'ਚੋਂ ਬਰਾਮਦ ਹੋਏ 19 ਮੋਬਾਇਲ, ਜੇਲ੍ਹ ਮੰਤਰੀ ਨੇ ਟਵੀਟ ਕਰ ਦਿੱਤੀ ਜਾਣਕਾਰੀ

ਕੀ ਹੈ ਮਾਮਲਾ?

ਰੀਆ ਨੇ ਦੱਸਿਆ ਕਿ ਉਸ ਦਾ ਵਿਆਹ 22 ਅਪ੍ਰੈਲ 2015 ਨੂੰ ਪਿੰਡ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਸ਼ਾਲ ਗੁਲਾਟੀ ਨਾਲ ਹੋਇਆ ਸੀ। ਰੀਆ ਨੇ ਆਪਣੇ ਪਤੀ 'ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਮੇਰੇ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਹ ਮੈਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗਾ, ਮੇਰਾ ਪਤੀ ਜੂਆ ਖੇਡਦਾ ਸੀ, ਜਿਸ ਕਾਰਨ ਉਹ ਮੈਨੂੰ ਮੇਰੇ ਮਾਪਿਆਂ ਕੋਲੋ ਹਜ਼ਾਰਾਂ ਰੁਪਏ ਲਿਆ ਕੇ ਦੇਣ ਦੀ ਮੰਗ ਕਰਦਾ ਸੀ।ਕਈ ਵਾਰ ਮੇਰੇ ਮਾਪਿਆਂ ਨੇ ਮੇਰੀ ਖੁਸ਼ੀ ਲਈ ਪੈਸੇ ਦਿੱਤੇ ਪਰ ਕੁਝ ਦਿਨਾਂ ਬਾਅਦ ਉਹ ਫਿਰ ਪੈਸਿਆਂ ਦੀ ਮੰਗ ਕਰਨ ਲੱਗ ਪੈਂਦਾ ਸੀ। ਜਦੋਂ ਮੈਂ ਆਪਣੇ ਮਾਪਿਆਂ ਤੋਂ ਪੈਸੇ ਲੈ ਕੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਸ ਨੇ ਮੇਰੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਗਰਭਵਤੀ ਹੋ ਗਈ ਤਾਂ ਉਹ ਮੈਨੂੰ ਮੇਰੇ ਮਾਪੇ ਘਰ ਛੱਡ ਆਇਆ। ਬੱਚੇ ਦੇ ਹੋਣ ਤੋਂ ਬਾਅਦ ਵੀ ਉਹ ਉਸ ਨੂੰ ਮਿਲਣ ਨਹੀਂ ਆਇਆ। ਰੀਆ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ਪਤੀ ਦੇ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਹਨ। ਮੇਰੇ ਪਤੀ ਨੇ ਮੈਨੂੰ ਤਲਾਕ ਦਿੱਤੇ ਬਿਨਾਂ 2020 ਵਿੱਚ ਉਸ ਕੁੜੀ ਨਾਲ ਦੂਜਾ ਵਿਆਹ ਕਰਵਾ ਲਿਆ। ਜਿਸ ਦੀ ਲਿਖਤੀ ਸ਼ਿਕਾਇਤ ਮੈਂ ਪੁਲਸ ਕਮਿਸ਼ਨਰ ਨੂੰ ਦਿੱਤੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News