ਪਤੀ ਦੀ ਮੌਤ ਤੋਂ ਬਾਅਦ ਲਿਵਿੰਗ ’ਚ ਰਹਿਣ ਲੱਗੀ ਪਤਨੀ, ਪੁੱਤਾਂ ਨੂੰ ਕਰੋੜਾਂ ਦੀ ਜਾਇਦਾਦ ਵੰਡ ਵੇਚਣ ਲੱਗੀ ਨਸ਼ਾ

Wednesday, Apr 20, 2022 - 04:02 PM (IST)

ਪਤੀ ਦੀ ਮੌਤ ਤੋਂ ਬਾਅਦ ਲਿਵਿੰਗ ’ਚ ਰਹਿਣ ਲੱਗੀ ਪਤਨੀ, ਪੁੱਤਾਂ ਨੂੰ ਕਰੋੜਾਂ ਦੀ ਜਾਇਦਾਦ ਵੰਡ ਵੇਚਣ ਲੱਗੀ ਨਸ਼ਾ

ਕਿਸ਼ਨਪੁਰਾ ਕਲਾਂ (ਹੀਰੋ) : ਪਤੀ ਦੀ ਮੌਤ ਤੋਂ ਬਾਅਦ ਇਕ ਔਰਤ ਨੇ 3 ਕਰੋੜ ਦੀ ਪ੍ਰਾਪਰਟੀ ਵੇਚ ਕੇ ਤਿੰਨਾਂ ਬੇਟਿਆਂ ਨੂੰ ਹਿੱਸਾ ਦੇਣ ਤੋਂ ਬਾਅਦ 4 ਸਾਲ ਤੋਂ ਰਿਲੇਸ਼ਨਸ਼ਿਪ ਵਿਚ ਰਹਿਣ ਲੱਗੀ ਸੀ। ਪੈਸੇ ਖ਼ਤਮ ਹੋਣ ਤੋਂ ਬਾਅਦ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਕਰਿਆਨਾ ਸਟੋਰ ਬਣਾ ਕੇ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। ਪੁਲਸ ਨੇ ਦੋਵਾਂ ਕੋਲੋਂ 15-15 ਗ੍ਰਾਮ ਹੈਰੋਇਨ ਅਤੇ 1150 ਨਸ਼ੀਲੀਆਂ ਗੋਲੀਆਂ ਨਾਲ ਗ੍ਰਿਫ਼ਤਾਰ ਕਰਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : SYL ਮੁੱਦੇ ਨੂੰ ਲੈ ਕੇ ਡਾ. ਧਰਮਵੀਰ ਗਾਂਧੀ ਨੇ ਮਾਨ ਸਰਕਾਰ 'ਤੇ ਸਾਧਿਆ ਨਿਸ਼ਾਨਾ

ਜ਼ਿਲਾ ਮੋਗਾ ਦੇ ਡੀ. ਸੀ. ਕੁਲਵੰਤ ਸਿੰਘ ਤੇ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਧਰਮਕੋਟ ਦੇ ਡੀ. ਐੱਸ. ਪੀ. ਮਨਜੀਤ ਸਿੰਘ ਅਤੇ ਏ. ਐੱਸ. ਆਈ. ਜੈਪਾਲ ਸਿੰਘ ਨੇ ਪੁਲਸ ਪਾਰਟੀ ਤੇ ਮੁਖ਼ਬਰ ਦੀ ਸੂਚਨਾ ਦੇ ਨਾਲ ਪਿੰਡ ਕਿਸ਼ਨਪੁਰਾ ਕਲਾਂ ਸਥਿਤ ਦਾਣਾ ਮੰਡੀ ਦੇ ਬਾਹਰ ਕਰਿਆਨਾ ਸਟੋਰ ਅਤੇ ਕੋਲਡ ਡਰਿੰਕ ਦੀ ਦੁਕਾਨ ’ਤੇ ਛਾਪੇਮਾਰੀ ਕਰਕੇ ਹੈਰੋਇਨ ਨਸ਼ੇ ਦੇ ਤੌਰ ’ਤੇ ਵਰਤੀਆਂ ਜਾਂ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਸ ਨੇ ਜਸਵਿੰਦਰ ਸਿੰਘ ਤੇ ਕੁਲਵੰਤ ਕੌਰ ਵਾਸੀ ਕਿਸ਼ਨਪੁਰਾ ਕਲਾਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਗੰਨ ਪੁਆਇੰਟ ’ਤੇ ਕਾਰ ਲੁੱਟਣ ਦੇ ਮਾਮਲੇ 'ਚ ਪੁਲਸ ਨੇ ਨੈਸ਼ਨਲ ਹਾਈਵੇ ਦੇ ਚੈੱਕ ਕੀਤੇ ਕੈਮਰੇ

ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਖੁਲਾਸਾ ਹੋਇਆ ਕਿ ਔਰਤ ਦੇ ਪਤੀ ਨਾਹਰ ਸਿੰਘ ਦੀ ਕਰੀਬ 5 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਆਪਣੀ 3 ਕਰੋੜ ਰੁਪਏ ਦੀ ਪ੍ਰਾਪਰਟੀ ਵੇਚ ਕੇ ਤਿੰਨਾਂ ਪੁੱਤਰਾਂ ਨੂੰ ਹਿੱਸਾ ਦੇਣ ਤੋਂ ਬਾਅਦ ਜੋ ਰੁਪਏ ਬਚੇ ਉਸ ਨੂੰ ਲੈ ਕੇ 4 ਸਾਲ ਤੋਂ ਲਿਵਿੰਗ ਰਿਲੇਸ਼ਨਸ਼ਿਪ ’ਚ ਜਸਵਿੰਦਰ ਸਿੰਘ ਨਾਲ ਰਹਿ ਰਹੀ ਸੀ। ਉਸ ਨੇ ਕਸਬੇ ਦੀ ਦਾਣਾ ਮੰਡੀ ਦੇ ਬਾਹਰ ਇਕ ਕਰਿਆਨਾ ਸਟੋਰ ਬਣਾ ਲਿਆ ਸੀ। ਮੁੱਖ ਮੁਨਸ਼ੀ ਇਕਬਾਲ ਸਿੰਘ ਢੁੱਡੀਕੇ ਨੇ ਦੱਸਿਆ ਕਿ ਔਰਤ ਪ੍ਰੇਮੀ ਨਾਲ ਮਿਲ ਕੇ ਕਸਬਾ ਸਿੱਧਵਾਂ ਬੇਟ ਦੇ ਨਾਲ ਦੇ ਪਿੰਡ ਬਾਗ਼ੀਆਂ ਤੋਂ ਨਸ਼ਾ ਖਰੀਦ ਕੇ ਕਰਿਆਨੇ ਦੀ ਦੁਕਾਨ ਵਿਚ ਨਸ਼ਾ ਵੇਚਣ ਦਾ ਧੰਦਾ ਕਰਦੀ ਸੀ। ਜਾਂਚ ਅਧਿਕਾਰੀ ਏ. ਐੱਸ. ਆਈ. ਜੈਪਾਲ ਸਿੰਘ ਇੰਚਾਰਜ ਪੁਲਸ ਚੌਕੀ ਕਿਸ਼ਨਪੁਰਾ ਕਲਾਂ ਨੇ ਦੱਸਿਆ ਕਿ ਦੋਸ਼ੀ ਪ੍ਰੇਮੀ ਜੋੜੇ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਦੌਰਾਨ ਦੋਸ਼ੀਆਂ ਕੋਲੋਂ ਕੁਝ ਨਕਦੀ ਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ।


author

Gurminder Singh

Content Editor

Related News