ਪਤੀ ਦੇ ਦੋਸਤ ਨੇ ਔਰਤ ਨਾਲ ਕੀਤੀ ਛੇੜਛਾੜ, ਜਾਂਚ ਜਾਰੀ

10/18/2018 1:34:00 PM

ਬਰਨਾਲਾ(ਪੁਨੀਤ)— ਬਰਨਾਲਾ ਦੀ ਤਪਾ ਮੰਡੀ ਵਿਚ ਇਕ ਵਿਆਹੁਤਾ ਔਰਤ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਵਿਅਕਤੀ ਔਰਤ ਦੇ ਪਤੀ ਦਾ ਦੋਸਤ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਨੇ ਦੱਸਿਆ ਕਿ ਉਹ ਪਿੰਡ ਢਿੱਲਵਾਂ ਦੀ ਰਹਿਣ ਵਾਲੀ ਹੈ ਅਤੇ ਇਕ ਮਿਸਤਰੀ ਜੋ ਕਿ ਮੁਰੰਮਤ ਦਾ ਕੰਮ ਕਰਦਾ ਹੈ, ਕੁਝ ਦਿਨ ਪਹਿਲਾਂ ਮੇਰੇ ਪਤੀ ਕੋਲ ਦੁਕਾਨ 'ਤੇ ਆਇਆ ਅਤੇ ਰਾਤ ਜ਼ਿਆਦਾ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਦੇ ਘਰ ਵਿਚ ਹੀ ਰੁਕ ਗਿਆ। ਰਾਤ ਦੇ ਸਮੇਂ ਦੋਸ਼ੀ ਨੇ ਮੇਰੇ ਪਤੀ ਨੂੰ ਸ਼ਰਾਬ ਅਤੇ ਕੋਈ ਹੋਰ ਵੀ ਨਸ਼ੀਲੀ ਦਵਾਈ ਦੇ ਕੇ ਸੁਆ ਦਿੱਤਾ। ਬਾਅਦ ਵਿਚ ਉਹ ਅਸ਼ਲੀਲ ਹਰਕਤਾਂ ਕਰਨ ਲੱਗਾ। ਜਦੋਂ ਔਰਤ ਨੇ ਦੋਸ਼ੀ ਦਾ ਵਿਰੋਧ ਕੀਤਾ ਤਾਂ ਉਸ ਨੇ ਔਰਤ ਦੇ ਪਤੀ ਅਤੇ ਬੱਚਿਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਸਵੇਰ ਹੁੰਦੇ ਹੀ ਔਰਤ ਨੇ ਇਹ ਗੱਲ ਜੋ ਕਿ ਉਸ ਨੇ ਮੋਬਾਈਲ ਵਿਚ ਰਿਕਾਰਡ ਕਰ ਲਈ ਸੀ, ਆਪਣੇ ਪਤੀ ਨੂੰ ਦੱਸੀ। ਇਸ ਤੋਂ ਬਾਅਦ ਔਰਤ ਨੇ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ। ਉਥੇ ਹੀ ਇਸ ਮਾਮਲੇ ਵਿਚ ਸਬੰਧਤ ਥਾਣਾ ਤਪਾ ਦੀ ਔਰਤ ਅਧਿਕਾਰੀ ਅਮਨਦੀਪ ਕੌਰ ਨੇ ਦੱਸਿਆ ਕਿ ਔਰਤ ਦੇ ਬਿਆਨ ਕਲਮਬੱਧ ਕਰ ਲਏ ਗਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।


Related News