ਮਾਇਆ ਹੋਟਲ ਦੇ ਮਾਲਕ ਅਤੇ ਮੈਨੇਜਰ ’ਤੇ ਮਾਮਲਾ ਦਰਜ
Saturday, Jan 12, 2019 - 04:50 AM (IST)

ਚੰਡੀਗਡ਼੍ਹ, (ਸੁਸ਼ੀਲ)- ਨੌਕਰਾਂ ਦੀ ਵੈਰੀਫਿਕੇਸ਼ਨ ਨਾ ਕਰਵਾਉਣ ’ਤੇ ਪੁਲਸ ਨੇ ਸੈਕਟਰ 35 ਸਥਿਤ ਮਾਇਆ ਹੋਟਲ ਦੇ ਮਾਲਕ ਅਤੇ ਮੈਨੇਜਰ ਖਿਲਾਫ ਮਾਮਲਾ ਦਰਜ ਕਰ ਲਿਆ। ਸੈਕਟਰ 36 ਥਾਣਾ ਪੁਲਸ ਨੇ ਹੋਟਲ ਮਾਲਕ ਸੈਕਟਰ 33 ਨਿਵਾਸੀ ਜਸਵੰਤ ਸਿੰਘ ਸਚਦੇਵ ਅਤੇ ਸੈਕਟਰ 44 ਨਿਵਾਸੀ ਮੈਨੇਜਰ ਰਾਜੇਸ਼ ਕਾਲਰਾ ’ਤੇ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਗਣਤੰਤਰ ਦਿਵਸ ਦੀ ਸੁਰੱਖਿਆ ਦੇ ਚੱਲਦੇ ਸੈਕਟਰ 36 ਥਾਣੇ ’ਚ ਤਾਇਨਾਤ ਹੈੱਡ ਕਾਂਸਟੇਬਲ ਜਗਬੀਰ ਸਿੰਘ ਆਪਣੀ ਪੁਲਸ ਜਵਾਨਾਂ ਦੇ ਨਾਲ ਹੋਟਲਾਂ ਦੀ ਚੈਕਿੰਗ ਕਰ ਰਹੇ ਸਨ। ਹੈੱਡ ਕਾਂਸਟੇਬਲ ਸੈਕਟਰ 35 ਸਥਿਤ ਮਾਇਆ ਹੋਟਲ ’ਚ ਗਏ। ਉੱਥੇ ਪੁਲਸ ਨੂੰ ਹੋਟਲ ਮਾਲਕ ਜਸਵੰਤ ਸਿੰਘ ਸਚਦੇਵਾ ਅਤੇ ਮੈਨੇਜਰ ਰਾਜੇਸ਼ ਕਾਲਰਾ ਮਿਲੇ। ਪੁਲਸ ਨੇ ਹੋਟਲ ਮਾਲਕ ਅਤੇ ਮੈਨੇਜਰ ਨੂੰ ਰਿਕਾਰਡ ਚੈੱਕ ਕਰਵਾਉਣ ਨੂੰ ਕਿਹਾ। ਪੁਲਸ ਨੇ ਜਦੋਂ ਰਿਕਾਰਡ ਚੈੱਕ ਕੀਤਾ ਤਾਂ ਮਾਇਆ ਹੋਟਲ ’ਚ ਕੰਮ ਕਰਨ ਵਾਲੇ ਨੌਕਰਾਂ ਦੀ ਜਾਣਕਾਰੀ ਮਾਲਕ ਅਤੇ ਮੈਨੇਜਰ ਨੇ ਪੁਲਸ ਨੂੰ ਨਹੀਂ ਦਿੱਤੀ ਸੀ, ਜਿਸ ਕਾਰਨ ਸੈਕਟਰ 36 ਥਾਣਾ ਪੁਲਸ ਨੇ ਹੋਟਲ ਮਾਲਕ ਜਸਵੰਤ ਸਿੰਘ ਸਚਦੇਵਾ ਅਤੇ ਮੈਨੇਜਰ ਰਾਜੇਸ਼ ਕਾਲਰਾ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।