ਹਸਪਤਾਲ ਦਾ ਮੇਨ ਗੇਟ ਬੰਦ ਕਰ ਐੱਸ. ਐੱਮ. ਓ. ਹੋਇਆ ਫਰਾਰ

Thursday, Dec 13, 2018 - 09:28 PM (IST)

ਹਸਪਤਾਲ ਦਾ ਮੇਨ ਗੇਟ ਬੰਦ ਕਰ ਐੱਸ. ਐੱਮ. ਓ. ਹੋਇਆ ਫਰਾਰ

ਜੈਤੋ,(ਸਤਵਿੰਦਰ)—ਸਥਾਨਕ ਸਿਵਲ ਹਸਪਤਾਲ ਦੀ ਹਾਲਤ ਦਿਨ-ਬ-ਦਿਨ ਮਾੜੀ ਹੁੰਦੀ ਜਾ ਰਹੀ ਹੈ। ਅੱਜ ਸਥਿਤੀ ਉਸ ਵੇਲੇ ਗੰਭੀਰ ਬਣ ਗਈ ਜਦ ਮੌਜੂਦਾ ਐੱਸ. ਐੱਮ. ਓ. ਡਾ. ਚੰਦਰ ਪ੍ਰਕਾਸ਼ ਨੇ ਹਸਪਤਾਲ ਦੇ ਗੇਟ ਉਪਰ ਇਕ ਤਖ਼ਤੀ ਲਗਾ ਕੇ ਹਸਪਮਾਲ ਨੂੰ ਬੰਦ ਕਰ ਦਿੱਤਾ ਅਤੇ ਆਪ ਹਸਪਤਾਲ ਨੂੰ ਲਾਵਾਰਿਸ ਛੱਡ ਕੇ ਚੱਲਦੇ ਬਣੇ। ਗੇਟ ਉਪਰ ਲੱਗੀ ਤਖ਼ਤੀ 'ਤੇ ਸਾਫ਼ ਲਿਖਿਆ ਹੈ ਕਿ ਡਾਕਟਰਾਂ ਦੀ ਘਾਟ ਕਰਕੇ ਸ਼ਾਮ ਅਤੇ ਰਾਤ ਦੀਆਂ ਐਮਰਜੈਂਸੀ ਸੇਵਾਵਾਂ ਬੰਦ ਰਹਿਣਗੀਆਂ। ਇਸ ਸਬੰਧੀ ਜਦ ਸਿਵਲ ਸਰਜਨ ਫ਼ਰੀਦਕੋਟ ਡਾ. ਰਾਜਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਐੱਸ. ਐੱਮ. ਓ. ਡਾ. ਚੰਦਰ ਪ੍ਰਕਾਸ਼ ਦਾ ਕਹਿਣਾ ਹੈ ਕਿ ਇਕ ਡਾਕਟਰ ਦੀ ਬਦਲੀ ਹੋ ਚੁੱਕੀ ਹੈ, ਇੱਕ ਡਾਕਟਰ ਬੀਮਾਰ ਹੈ ਤੇ ਤੀਸਰਾ ਡਾਕਟਰ ਮੈਡੀਕਲ ਛੁੱਟੀ ਲੈ ਕੇ ਚਲਾ ਗਿਆ ਤਾਂ ਇਸ ਸਮੇਂ ਕੋਈ ਵੀ ਡਾਕਟਰ ਹਸਪਤਾਲ 'ਚ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਜਿਹੀ ਸਥਿਤੀ 'ਚ ਹਸਪਤਾਲ ਦਾ ਗੇਟ ਬੰਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਸੀ। ਦੂਜੇ ਪਾਸੇ ਸਹਾਰਾ ਕਲੱਬ ਅਤੇ ਨੌਜਵਾਨ ਵੈਲਫੇਅਰ ਕਲੱਬ ਦੇ ਆਗੂਆਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲੀ ਕਿ ਹਸਪਤਾਲ ਦੇ ਗੇਟ ਨੂੰ ਬੰਦ ਕਰਕੇ ਐਮਰਜੈਂਸੀ ੇਸੇਵਾਵਾਂ ਵੀ ਠੱਪ ਕੀਤੀਆਂ ਗਈਆਂ ਹੋਣ। ਹਸਪਤਾਲ ਦਾ ਗੇਟ ਬੰਦ ਹੋਣ ਦੀ ਖ਼ਬਰ ਸ਼ਹਿਰ 'ਚ ਜੰਗਲ ਦੀ ਅੱਗ ਵਾਂਗ ਫ਼ੈਲ ਗਈ ਅਤੇ ਲੋਕ ਹਸਪਤਾਲ ਦੇ ਮੂਹਰੇ ਇਕੱਠ ਹੋਣੇ ਸ਼ੁਰੂ ਹੋ ਗਏ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਰਹੀ। 


Related News