ਭਾਰਤ-ਪਾਕਿ ਸਰਹੱਦ ’ਤੇ ਸਤਲੁਜ ਦਰਿਆ ਤੋਂ ਲਾਵਾਰਿਸ ਕਿਸ਼ਤੀ ਫੜੀ
Saturday, Jan 08, 2022 - 10:52 AM (IST)

ਫਿਰੋਜ਼ਪੁਰ (ਕੁਮਾਰ): ਬੀ.ਐੱਸ.ਐੱਫ. ਨੇ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ’ਤੇ ਸਤਲੁਜ ਦਰਿਆ ’ਚੋਂ ਇਕ ਲਾਵਾਰਿਸ ਕਿਸ਼ਤੀ ਫੜੀ ਹੈ।
ਇਹ ਵੀ ਪੜ੍ਹੋ : ਜ਼ਿਲ੍ਹਾ ਫ਼ਿਰੋਜ਼ਪੁਰ ’ਚ ਅੱਜ ਫਿਰ ਕੋਰੋਨਾ ਦੇ ਆਏ 18 ਨਵੇਂ ਮਾਮਲੇ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਦ ਸਵੇਰੇ ਬੀ. ਐੱਸ. ਐੱਫ. 136 ਬਟਾਲੀਅਨ ਦੀ ਪੈਟ੍ਰੋਲਿੰਗ ਪਾਰਟੀ ਚੌਕੀ ਡੀ. ਟੀ. ਮੱਲ ਦੇ ਏਰੀਆ ’ਚ ਪੈਟ੍ਰੋਲਿੰਗ ਕਰ ਰਹੀ ਸੀ ਤਾਂ ਸਤਲੁਜ ਦਰਿਆ ’ਚ ਇਕ ਲਾਵਾਰਿਸ ਲੱਕੜ ਦੀ ਕਿਸ਼ਤੀ ਦਿੱਸੀ, ਜਿਸ ਦੀ ਤਲਾਸ਼ੀ ਲਈ ਗਈ ਪਰ ਉਸ ’ਚੋਂ ਕੋਈ ਚੀਜ਼ ਬਰਾਮਦ ਨਹੀ ਹੋਈ। ਇਹ ਕਿਸ਼ਤੀ ਭਾਰਤੀ ਹੈ ਜਾਂ ਪਾਕਿਸਤਾਨੀ? ਇਸ ਸਬੰਧੀ ਬੀ. ਐੱਸ. ਐੱਫ. ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?