ਬੇਮੌਸਮੀ ਮੀਂਹ ਤੇ ਗੜੇਮਾਰੀ ਕਾਰਣ ਮੁਕਤਸਰ 'ਚ ਨੁਕਸਾਨੀ ਗਈ ਕਿੰਨੂ ਦੀ ਫ਼ਸਲ

05/30/2023 2:56:08 PM

ਸ੍ਰੀ ਮੁਕਤਸਰ ਸਾਹਿਬ : ਪਿਛਲੇ ਕੁਝ ਦਿਨਾਂ ਤੋਂ ਤੇਜ਼ ਹਵਾਵਾਂ ਅਤੇ ਗੜੇਮਾਰੀ ਦੇ ਨਾਲ ਪਏ ਮੀਂਹ ਨੇ ਕਿੰਨੂ ਦੇ ਫਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਅੰਤਰ ਬਗੀਚਿਆਂ ਵਿੱਚ ਫਲਾਂ ਦੀ ਗਿਰਾਵਟ ਦਾ ਕਾਰਣ ਬਣ ਰਿਹਾ ਹੈ। ਇਸ ਸਬੰਧੀ ਕੁਝ ਬਾਗਬਾਨਾਂ ਨੇ ਕਿਹਾ ਕਿ ਉਹ ਇਸ ਸੀਜ਼ਨ ਵਿੱਚ ਬੰਪਰ ਫ਼ਸਲ ਦੀ ਉਮੀਦ ਕਰ ਰਹੇ ਸਨ ਪਰ ਬੇਮੌਸਮੀ ਮੀਂਹ ਨੇ ਵਧ ਰਹੀ ਫ਼ਸਲ ਨੂੰ ਲਗਭਗ 30 ਫ਼ੀਸਦੀ ਤੱਕ ਨੁਕਸਾਨ ਪਹੁੰਚਾਇਆ ਹੈ। 

ਇਹ ਵੀ ਪੜ੍ਹੋ- ਹੁਣ ਹੈਲਪ ਲਾਈਨ ਸ਼ਿਕਾਇਤ 'ਤੇ ਤੁਰੰਤ ਪੁੱਜੇਗੀ ਪੁਲਸ, ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਵ੍ਹੀਕਲ

ਇਸ ਬਾਰੇ ਗੱਲ ਕਰਦਿਆਂ ਅਬੁਲਖੁਰਾਣਾ ਪਿੰਡ ਦੇ ਸਟੇਟ ਐਵਾਰਡੀ ਕਿੰਨੂ ਉਤਪਾਦਕ ਨੇ ਕਿਹਾ ਕਿ ਮੈਂ ਦੋ ਸਾਲ ਬਾਅਦ ਇਸ ਸੀਜ਼ਨ ਵਿੱਚ ਪ੍ਰਤੀ ਬੂਟਾ ਦੋ ਕੁਇੰਟਲ ਫ਼ਲ ਦੀ ਉਮੀਦ ਕਰ ਰਿਹਾ ਸੀ ਪਰ ਮੌਸਮ ਦੀ ਖ਼ਰਾਬੀ ਕਾਰਣ ਪ੍ਰਤੀ ਬੂਟਾ ਲਗਭਗ 10-15 ਕਿਲੋ ਕਿੰਨੂ ਹੇਠਾਂ ਡਿੱਗ ਗਏ। ਉਨ੍ਹਾਂ ਆਖਿਆ ਕਿ ਇਸ ਪੜਾਅ 'ਤੇ ਫਲ ਨੂੰ ਦਿਨ ਦੇ ਸਮੇਂ 40 ਡਿਗਰੀ ਤੋਂ ਵੱਧ ਤਾਪਮਾਨ ਦੀ ਲੋੜ ਹੁੰਦੀ ਹੈ ਪਰ ਤਾਪਮਾਨ ਘੱਟ ਹੋਣ ਕਾਰਣ ਕਿੰਨੂਆਂ ਡਿੱਗਣ ਦੀ ਗਿਣਤੀ 'ਚ ਵਾਧਾ ਹੋਇਆ ਹੈ। ਆਮ ਤੌਰ 'ਤੇ ਮਈ ਵਿਚ ਮੀਂਹ ਨਹੀਂ ਪੈਂਦਾ ਪਰ ਇਸ ਸਾਲ ਸਥਿਤੀ ਬਿਲਕੁਲ ਵੱਖਰੀ ਹੈ।

ਇਹ ਵੀ ਪੜ੍ਹੋ- ਮਾਮੂਲੀ ਤਕਰਾਰ ਦਾ ਖ਼ੂਨੀ ਰੂਪ, ਪੁੱਤ ਦੀ ਕੁੱਟਮਾਰ ਹੁੰਦਿਆਂ ਵੇਖ ਬਚਾਉਣ ਆਏ ਪਿਓ ਨਾਲ ਵਾਪਰਿਆ ਭਾਣਾ

ਇਸ ਮੌਕੇ ਇਕ ਹੋਰ ਕਿੰਨੂ ਉਤਪਾਦਕ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਕਿੰਨੂ ਦੀ ਗਿਰਾਵਟ ਦੁੱਗਣੀ ਹੋ ਗਈ ਹੈ। ਜੇਕਰ ਅਕਤੂਬਰ ਅਤੇ ਨਵੰਬਰ ਵਿੱਚ ਸਾਨੂੰ ਬਿਹਤਰ ਕੀਮਤਾਂ ਨਹੀਂ ਮਿਲਦੀਆਂ ਤਾਂ ਸਾਨੂੰ ਨੁਕਸਾਨ ਹੋਵੇਗਾ। ਬਾਲਣ, ਉੱਲੀਮਾਰ ਦਵਾਈਆਂ ਅਤੇ ਦਿਹਾੜੀਦਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਬਹੁਤ ਸਾਰੇ ਬਾਗਬਾਨਾਂ ਨੇ ਰਵਾਇਤੀ ਕਣਕ-ਝੋਨੇ ਦੇ ਚੱਕਰ ਨੂੰ ਬਦਲ ਦਿੱਤਾ ਹੈ। ਜੇਕਰ ਫ਼ਲ ਉਤਪਾਦਕਾਂ ਨੂੰ ਚੰਗੀ ਕੀਮਤ ਨਹੀਂ ਮਿਲਦੀ ਹੈ ਤਾਂ ਉਹ ਕੁਝ ਹੋਰ ਰਵਾਇਤੀ ਫ਼ਸਲਾਂ ਵੱਲ ਚਲੇ ਜਾਣਗੇ। ਮੁਕਤਸਰ ਦੇ ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਦਾ ਕਹਿਣਾ ਹੈ ਕਿ ਕਿੰਨੂਆਂ ਦੀ ਟੁੱਟਣਾ ਕੋਈ ਨਵੀਂ ਗੱਲ ਨਹੀਂ ਹੈ ਤੇ ਇਹ ਹਰ ਸਾਲ ਹੁੰਦਾ ਹੈ।  

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News