ਸਿਹਤ ਵਿਭਾਗ ਵਲੋਂ 457 ਪ੍ਰਵਾਸੀ ਕਾਮਿਆਂ ਦਾ ਮੈਡੀਕਲ ਚੈਕਅਪ

05/05/2020 3:37:31 PM

ਤਪਾ ਮੰਡੀ (ਸ਼ਾਮ,ਗਰਗ): ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਬਰਨਾਲਾ ਡਾ.ਗੁਰਿੰਦਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਸਬ-ਡਵੀਜਨਲ ਹਸਪਤਾਲ ਤਪਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਵਿਚ ਕੋਵਿਡ-19 ਤੋਂ ਅਹਿਤਿਆਤ ਵਜੋਂ ਪ੍ਰਵਾਸੀ ਕਾਮਿਆਂ ਦਾ ਮੈਡੀਕਲ ਚੈਕਅਪ ਕੀਤਾ ਗਿਆ। ਸ਼ਿਵਾ ਫੈਕਟਰੀ ਤਪਾ ਵਿਖੇ ਰਹਿ ਰਹੇ 82 ਪਰਿਵਾਰਾਂ ਦਾ ਟ੍ਰਾਈਡੈਂਟ ਫੈਕਟਰੀ ਧੌਲਾ ਤੇ ਆਸਪਾਸ ਦੇ ਹੋਰਨਾਂ ਇਲਾਕਿਆਂ ਤੋਂ ਕਰੀਬ 457 ਪ੍ਰਵਾਸੀ ਕਾਮਿਆਂ ਦੀ ਜਾਂਚ ਮੈਡੀਕਲ ਅਫਸਰ ਡਾ. ਗੁਰਸਿਮਰਨਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ ਮਾਹਲ, ਡਾ. ਸਤਿੰਦਰਪਾਲ ਸਿੰਘ ਬੁੱਟਰ ਤੇ ਡਾ. ਬਿਕਰਮਜੀਤ ਸਿੰਘ ਵਲੋਂ ਕੀਤੀ ਗਈ। ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਵਲੋਂ ਪ੍ਰਵਾਸੀ ਕਾਮਿਆਂ ਨੂੰ ਸਿਹਤਮੰਦ ਰਹਿਣ ਤੇ ਕੋਵਿਡ-19 ਦੇ ਪ੍ਰਭਾਵ ਤੋਂ ਬਚਾਅ ਹਿਤ ਜਾਗਰੂਕਤਾ ਤੇ ਕੌਂਸਲਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੂੰ ਸਰੀਰਕ ਦੂਰੀ ਬਣਾ ਕੇ ਰੱਖਣ, ਖਾਂਸੀ ਕਰਦੇ ਜਾ ਛਿੱਕਣ ਵੇਲੇ ਨੱਕ ਤੇ ਮੂੰਹ ਮਾਸਕ ਜਾਂ ਰੁਮਾਲ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖਣ,ਹੱਥ ਮਿਲਾਉਣ ਤੋਂ ਪਰਹੇਜ਼ ਕਰਨ,ਆਪਣੇ ਹੱਥਾਂ ਨੂੰ ਦਿਨ ਵਿਚ ਕਈ ਵਾਰ ਚੰਗੀ ਤਰ੍ਹਾਂ ਸਾਬਣ ਤੇ ਸਾਫ ਪਾਣੀ ਜਾਂ ਸੈਨੀਟਾਈਜ਼ਰ ਨਾਲ ਧੌਂਦੇ ਰਹਿਣ ਬਾਰੇ ਵੀ ਦੱਸਿਆ ਗਿਆ।

ਐੱਸ.ਐੱਮ.ਓ. ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਪੋਰਟਲ ਉਪਰ ਸਫਲਤਾਪੂਰਵਕ ਰਜਿਸਟਰਡ ਹੋ ਚੁੱਕੇ ਪ੍ਰਵਾਸੀ ਕਾਮਿਆਂ ਵਲੋਂ ਘਰ ਵਾਪਸ ਜਾਣ ਦੀ ਇੱਛਾ ਜ਼ਾਹਰ ਕਰਨ ਤੋਂ ਬਾਅਦ ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ ਵਲੋਂ ਇਹ ਵਿਸ਼ੇਸ਼ ਚੈਕਅਪ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਕਾਮੇ ਸਿਹਤ ਪੱਖੋਂ ਠੀਕ ਪਾਏ ਗਏ ਹਨ, ਪਰੰਤੂ ਇਨ੍ਹਾਂ 'ਚੋਂ ਫਲੂ ਦੇ ਹਲਕੇ ਲੱਛਣ ਵਾਲੇ ਦੋ ਮਰੀਜ਼ਾਂ ਦੇ ਅਹਿਤਿਆਤ ਵਜੋਂ ਸੈਂਪਲ ਵੀ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਮੈਡੀਕਲ ਟੀਮ ਵਲੋਂ ਮਜ਼ਦੂਰਾਂ ਦੀ ਮੁੱਢਲੀ ਜਾਂਚ ਕਰਨ ਮੌਕੇ ਸ਼ੋਸ਼ਲ ਡਿਸਟੈਂਸਿੰਗ ਤੇ ਮੂੰਹ ਢੱਕ ਕੇ ਰੱਖੇ ਹੋਣ ਬਾਰੇ ਖਾਸ ਧਿਆਨ ਰੱਖਿਆ ਗਿਆ ਹੈ।


Shyna

Content Editor

Related News