ਅਵਾਰਾ ਕੁੱਤੇ ਨੇ 4 ਸਾਲਾ ਮਾਸੂਮ ਨੂੰ ਨੋਚਿਆ

05/25/2019 9:24:05 PM

ਬੀਜਾ,(ਬਿਪਨ  ਬਰਮਾਲੀਪੁਰ) : ਸ਼ਹਿਰ 'ਚ ਬਰਮਾਲੀਪੁਰ ਵਿਖੇ ਇਕ 4 ਸਾਲ ਦੇ ਮਾਸੂਮ ਬੱਚੇ ਨੂੰ ਅਵਾਰਾ ਕੁੱਤੇ ਵਲੋਂ ਨੋਚ ਕੇ ਜ਼ਖਮੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮਹਿਤਾਬ ਸਿੰਘ ਪੁੱਤਰ ਸੰਦੀਪ ਸਿੰਘ ਉਮਰ 4 ਸਾਲ ਪਿੰਡ ਬਰਮਾਲੀਪੁਰ ਵਿਖੇ ਆਪਣੇ ਘਰ ਖੇਡ ਰਿਹਾ ਸੀ ਕਿ ਅਵਾਰਾ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਬੱਚੇ ਦੇ ਪਿਤਾ ਸੰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ 'ਚ ਇਕ ਅਵਾਰਾ ਕੁੱਤਾ ਕਾਫੀ ਸਮੇਂ ਤੋਂ ਗਲੀ 'ਚ ਘੁੰਮ ਫਿਰ ਰਿਹਾ ਹੈ, ਜਿਸ ਨੇ ਉਨ੍ਹਾਂ ਦੇ ਬੱਚੇ 'ਤੇ ਹਮਲਾ ਕਰਕੇ ਉਸ ਦੀ ਗੱਲ ਦਾ ਮਾਸ ਖਾ ਲਿਆ। ਪਰਿਵਾਰਕ ਮੈਂਬਰ ਬੱਚੇ ਨੂੰ ਪਹਿਲਾਂ ਦੋਰਾਹਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਲੈ ਕੇ ਗਏ ਸੀ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ । ਜਾਣਕਾਰੀ ਮੁਤਾਬਕ ਮਾਪਿਆਂ ਨੇ ਜ਼ਖਮੀ ਹੋਏ ਬੱਚੇ ਨੂੰ ਲੁਧਿਆਣਾ ਦੇ ਦੀਪ ਹਸਪਤਾਲ 'ਚ ਦਾਖਲ ਕਰਵਾਇਆ ਹੈ ਤੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਕੁੱਤੇ ਨੂੰ ਜਲਦ ਕਾਬੂ ਕੀਤਾ ਜਾਵੇ। ਜਿਸ ਤੋਂ ਹੋਰ ਕਿਸੇ ਬੱਚੇ ਨੂੰ ਨੁਕਸਾਨ ਦਾ ਖਤਰਾ ਪੈਦਾ ਨਾ ਹੋਵੇ।


Related News