ਹਰ ਹਰ ਮਹਾਦੇਵ ਸੇਵਾਦਲ ਵੱਲੋਂ ਲਗਾਇਆ ਗਿਆ ਅੱਖਾਂ ਦਾ ਮੁਫਤ ਚੈੱਕ-ਅੱਪ ਕੈਂਪ

Friday, Mar 16, 2018 - 05:01 PM (IST)

ਹਰ ਹਰ ਮਹਾਦੇਵ ਸੇਵਾਦਲ ਵੱਲੋਂ ਲਗਾਇਆ ਗਿਆ ਅੱਖਾਂ ਦਾ ਮੁਫਤ ਚੈੱਕ-ਅੱਪ ਕੈਂਪ

ਬੁਢਲਾਡਾ (ਬਾਂਸਲ/ਮਨੰਚਦਾ) : ਸਥਾਨਕ ਸ਼ਹਿਰ ਦੀ ਹਰ ਹਰ ਮਹਾਦੇਵ ਸੇਵਾਦਲ ਵੱਲੋਂ ਅੱਖਾਂ ਦੇ ਮਾਹਰ ਡਾਕਟਰਾਂ ਦੇ ਸਹਿਯੋਗ ਸਦਕਾ ਅੱਖਾਂ ਦਾ ਮੁਫਤ ਚੈੱਕ-ਅੱਪ ਕੈਂਪ ਲਗਾਇਆ ਗਿਆ,ਜਿਸ 'ਚ ਮਾਹਿਰ ਡਾਕਟਰ ਰੋਹੀ ਸ਼ਰਮਾ ਦੀ ਟੀਮ ਵੱਲੋਂ 250 ਮਰੀਜਾਂ ਦੀਆਂ ਅੱਖਾਂ ਦਾ ਚੈੱਕ ਅੱਪ ਕਰਕੇ ਮੁਫਤ ਦਵਾਇਆਂ ਵੰਡੀਆਂ ਗਈਆਂ। ਇਸ ਮੌਕੇ ਸੇਵਾਦਲ ਦੇ ਪ੍ਰਧਾਨ ਦੀਪਕ ਨੇ ਕਿਹਾ ਕਿ ਮੰਡਲ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਲੋੜਵੰਦਾ ਦੀ ਲੰਬੇ ਸਮੇਂ ਤੋਂ ਮਦਦ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੇਵਾਦਲ ਅਮਰਨਾਥ ਯਾਤਰਾ ਦੌਰਾਨ ਲੱਖਾਂ ਯਾਤਰੀਆਂ ਦੀ ਸਹੂਲਤ ਲਈ ਲੰਗਰ ਦੀ ਸੇਵਾ ਵੀ ਕਰ ਰਹੀ ਹੈ। ਇਸ ਮੌਕੇ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਰਾਜ ਕੁਮਾਰ, ਅਸ਼ੋਕ ਬਾਂਸਲ, ਮਨੋਜ ਆਦਿ ਹਾਜ਼ਰ ਸਨ।


Related News