ਕਤੂਰੇ ਦੇ ਵੱਢਣ ਨਾਲ ਔਰਤ ਨੂੰ ਹੋਇਆ ਹਲਕਾਅ, ਮੌਤ

05/23/2019 12:47:52 AM

ਬੱਧਨੀ ਕਲਾਂ, (ਬੱਬੀ)- ਬਾਬਾ ਜੀਵਨ ਸਿੰਘ ਨਗਰ ’ਚ ਗਰੀਬ ਪਰਿਵਾਰ ਦੀ ਇਕ 55 ਸਾਲਾ ਔਰਤ ਦੀ ਹਲਕਾਅ ਕਾਰਣ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਿੰਦਰ ਕੌਰ ਪਤਨੀ ਬਾਬੂ ਸਿੰਘ ਨੂੰ ਇਕ ਕਤੂਰੇ ਦੇ ਵੱਢਣ ਕਾਰਣ ਹਲਕਾਅ ਹੋ ਗਿਆ ਸੀ, ਜਿਸ ਦਾ ਪਤਾ ਲੱਗਣ ’ਤੇ ਪਰਿਵਾਰਕ ਮੈਂਬਰ ਉਸ ਨੂੰ ਸਿਵਲ ਹਸਪਤਾਲ ਲੈ ਗਏ, ਜਿਥੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਅਤੇ ਉਥੋਂ ਵੀ ਡਾਕਟਰਾਂ ਨੇ ਜਵਾਬ ਦੇ ਦਿੱਤਾ, ਜਿਸ ’ਤੇ ਪਰਿਵਾਰ ਵਾਲੇ ਉਸ ਨੂੰ ਮੁਡ਼ ਬੱਧਨੀ ਕਲਾਂ ਵਿਖੇ ਲੈ ਆਏ, ਜਿਥੇ ਉਸ ਦੀ ਅੱਜ ਮੌਤ ਹੋ ਗਈ। ਬਾਬੂ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਡੇਢ ਮਹੀਨੇ ਪਹਿਲਾਂ ਇਕ ਕਤੂਰੇ ਨੂੰ ਘਰ ਲੈ ਆਈ ਸੀ ਅਤੇ ਉਸ ਨੇ ਮੇਰੀ ਪਤਨੀ ਨੂੰ ਵੱਢ ਦਿੱਤਾ, ਜਿਸ ਵੱਲ ਮਿੰਦਰ ਕੌਰ ਨੇ ਧਿਆਨ ਨਾ ਦਿੱਤਾ ਅਤੇ ਬੀਤੇ ਕੱਲ ਅਚਾਨਕ ਪਾਣੀ ਪੀਣ ਸਮੇਂ ਉਹ ਚੀਕਾਂ ਮਾਰਨ ਲੱਗੀ, ਜਿਸ ’ਤੇ ਅਸੀਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਵੱਲੋਂ ਜਾਂਚ ਕਰਨ ਉਪਰੰਤ ਉਸ ਨੂੰ ਹਲਕਾਅ ਹੋਣ ਦੀ ਪੁਸ਼ਟੀ ਕੀਤੀ ਗਈ।


Bharat Thapa

Content Editor

Related News