ਗੁਰੂਹਰਸਹਾਏ: ਨੌ ਦਿਨ ਪਹਿਲਾਂ ਘਰੋਂ ਕੰਮ ''ਤੇ ਗਿਆ ਵਿਅਕਤੀ, ਅੱਜ ਇਸ ਹਾਲਤ ''ਚ ਲਾਸ਼ ਦੇਖ ਪਰਿਵਾਰ ਦੇ ਉੱਡੇ ਹੋਸ਼

Friday, Feb 26, 2021 - 06:27 PM (IST)

ਗੁਰੂਹਰਸਹਾਏ: ਨੌ ਦਿਨ ਪਹਿਲਾਂ ਘਰੋਂ ਕੰਮ ''ਤੇ ਗਿਆ ਵਿਅਕਤੀ, ਅੱਜ ਇਸ ਹਾਲਤ ''ਚ ਲਾਸ਼ ਦੇਖ ਪਰਿਵਾਰ ਦੇ ਉੱਡੇ ਹੋਸ਼

ਗੁਰੂਹਰਸਹਾਏ (ਆਵਲਾ): ਸ਼ਹਿਰ ਦੇ ਨਾਲ ਲੱਗਦੇ ਪਿੰਡ ਬੁੱਲ੍ਹਾ ਰਾਏ ਹਿਠਾੜ ਵਿੱਚ ਰਹਿੰਦੇ 45 ਸਾਲਾ ਵਿਅਕਤੀ ਦਰਸ਼ਨ ਸਿੰਘ ਪੁੱਤਰ ਮੀਰ ਸਿੰਘ ਜੋ ਕਿ ਪਿਛਲੇ ਦਿਨੀਂ ਮਿਤੀ 17 ਫਰਵਰੀ ਨੂੰ ਆਪਣੇ ਘਰ ਤੋਂ ਸਵੇਰੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਸਥਿਤ ਪਿੰਡ ਗੋਲੂ ਕਾ ਮੌੜ ਵਿਖੇ ਜਿਸ ਹੋਟਲ ਤੇ ਉਹ ਕੰਮ ਕਰਦਾ ਸੀ ਸਵੇਰੇ ਆਪਣੇ ਘਰੋਂ ਕੰਮ ਤੇ ਗਿਆ। ਕੰਮ ਕਰਨ ਤੋਂ ਬਾਅਦ ਉਸ ਰਾਤ ਨੂੰ ਉਹ ਆਪਣੇ ਘਰ ਵਿਚ ਵਾਪਸ ਨਹੀਂ ਆਇਆ।ਜਿਸ ਦੌਰਾਨ ਪਰਿਵਾਰ ਵਾਲਿਆਂ ਨੇ ਦਰਸ਼ਨ ਸਿੰਘ ਦੀ ਗੁੰਮਸ਼ੁਦਗੀ ਦੀ ਤਲਾਸ਼ ਦੀ ਰਿਪੋਰਟ ਥਾਣਾ ਗੁਰੂਹਰਸਹਾਏ ਵਿਖੇ ਦਰਜ ਕਰਵਾਈ ਸੀ, ਜਿਸ ਦੌਰਾਨ 9 ਦਿਨ ਬਾਅਦ ਦਿਨ ਸ਼ੁੱਕਰਵਾਰ ਸਵੇਰ ਪਿੰਡ ਝੁੱਗੇ ਛਿੱਲੀਆਂ ਵਿਖੇ ਬਣੇ ਗੰਦੇ ਪਾਣੀ ਵਾਲੇ ਛੱਪੜ ਵਿੱਚ ਮ੍ਰਿਤਕ ਵਿਅਕਤੀ ਦੀ ਲਾਸ਼ ਤੈਰਦੀ ਮਿਲੀ ਜੋ ਕਿ ਪੂਰੀ ਤਰ੍ਹਾਂ ਗਲੀ ਸੜੀ ਹੋਈ ਸੀ।

ਇਹ ਵੀ ਪੜ੍ਹੋ:  ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਤੋਂ ਖਫ਼ਾ ਨੌਜਵਾਨ ਨੇ ਸ਼ਰੇਆਮ ਸੱਥ 'ਚ ਐਲਾਨ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

PunjabKesari

ਇਸ ਦੌਰਾਨ ਪਿੰਡ ਦੇ ਲੋਕਾਂ ਨੇ ਜਦ ਛੱਪੜ ਵਿੱਚ ਤੈਰਦੀ ਗਲੀ ਸੜੀ ਲਾਸ਼ ਨੂੰ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ। ਇਸ ਦੌਰਾਨ ਸਰਪੰਚ ਨੇ ਤੁਰੰਤ ਥਾਣਾ ਗੁਰੂਹਰਸਹਾਏ ਦੀ ਪੁਲਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ, ਜਿਸ ਦੌਰਾਨ ਮੌਕੇ ਤੇ ਡੀ.ਐੱਸ.ਪੀ. ਰਵਿੰਦਰ ਸਿੰਘ ਥਾਣਾ ਮੁਖੀ ਜਸਵਿੰਦਰ ਸਿੰਘ ਏ.ਐਸ.ਆਈ. ਗੁਰਚਰਨ ਸਿੰਘ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਭੇਜ ਦਿੱਤਾ ਗਿਆ।ਘਰੋਂ ਕੰਮ ਤੇ ਗਏ ਦਰਸ਼ਨ ਸਿੰਘ ਦਾ ਕਤਲ ਹੋਇਆ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ।ਇਸ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਖ਼ੁਦਕੁਸ਼ੀ ਹੈ ਕਿ ਕਤਲ।

ਇਹ ਵੀ ਪੜ੍ਹੋ:  ਨੇਹਾ ਕੱਕੜ ਦੀ ਦਰਿਆਦਿਲੀ: ਉਤਰਾਖੰਡ ਹਾਦਸੇ ’ਚ ਪੀੜਤਾਂ ਦੇ ਪਰਿਵਾਰਾਂ ਦੀ ਮਦਦ ਲਈ ਵਧਾਇਆ ਹੱਥ


author

Shyna

Content Editor

Related News