ਟਰੈਕਟਰ ਤੇ ਟਰੱਕ ਵਿਚਕਾਰ ਭਿਆਨਕ ਟੱਕਰ, 1 ਦੀ ਮੌਤ

7/5/2020 4:56:23 PM

ਗੁਰੂਹਰਸਹਾਏ (ਆਵਲਾ) : ਫਿਰੋਜ਼ਪੁਰ-ਫਾਜ਼ਿਲਕਾ ਜੀ. ਟੀ. ਰੋਡ 'ਤੇ ਸਥਿਤ ਪਿੰਡ ਸੈਦੇ ਕੇ ਮੋਹਨ ਨਜ਼ਦੀਕ ਟਰੈਕਟਰ ਅਤੇ ਟਰੱਕ ਵਿਚਕਾਰ ਹੋਈ ਟੱਕਰ ਕਾਰਣ ਜ਼ਖਮੀ ਹੋਏ ਵਿਅਕਤੀ ਦੀ ਮੌਤ ਹੋ ਗਈ, ਜਿਸ ਸਬੰਧੀ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਟਰੱਕ ਦੇ ਅਣਪਛਾਤੇ ਡਰਾਈਵਰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋਂ : ਸੁਨਹਿਰੀ ਭਵਿੱਖ ਲਈ ਕੈਨੇਡਾ ਗਈ ਪੰਜਾਬਣ ਦੀ ਸ਼ੱਕੀ ਹਾਲਾਤ 'ਚ ਮੌਤ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਿੰਦੇ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਮੁਦੱਈ ਵਿਜੇ ਕੁਮਾਰ ਪੁੱਤਰ ਅਮਾਨਤ ਰਾਮ ਵਾਸੀ ਚੱਕ ਮਹੰਤਾਂ ਵਾਲਾ ਨੇ ਦੱਸਿਆ ਕਿ ਉਹ ਅਤੇ ਉਸਦਾ ਲੜਕਾ ਹਰਦੇਵ ਸਿੰਘ ਸਮੇਤ ਰਿਸ਼ਤੇਦਾਰ ਹੰਸ ਰਾਜ ਪੁੱਤਰ ਕਾਲਾ ਰਾਮ ਵਾਸੀ ਗੋਬਿੰਦ ਨਗਰ ਟਰੈਕਟਰ ਮਗਰ ਮਿਕਸਚਰ ਮਸ਼ੀਨ ਪਾ ਕੇ ਲੈਂਟਰ ਪਾਉਣ ਲਈ ਪਿੰਡ ਪੋਜੋ ਕੇ ਉਤਾੜ ਜਾ ਰਹੇ ਸੀ। ਇਸੇ ਦੌਰਾਨ ਜਦ ਉਹ ਪਿੰਡ ਸੈਦ ਕੇ ਮੋਹਨ ਪੁੱਜੇ ਤਾਂ ਇਕ ਅਣਪਛਾਤੇ ਵਿਅਕਤੀ ਨੇ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਟਰੱਕ-ਟਰਾਲਾ ਲਿਆ ਕੇ ਟਰੈਕਟਰ 'ਚ ਮਾਰਿਆ। ਇਸ ਹਾਦਸੇ 'ਚ ਟਰੈਕਟਰ ਸਮੇਤ ਮਸ਼ੀਨ ਵੀ ਪਲਟ ਗਈ ਅਤੇ ਹੰਸ ਰਾਜ ਦੇ ਗੰਭੀਰ ਸੱਟਾਂ ਲੱਗੀਆਂ, ਜਿਸਨੂੰ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ, ਜਿਥੋ ਉਸਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਦੋਂ ਉਸ ਪੀ. ਜੀ. ਆਈ. ਲਿਜਾ ਰਹੇ ਸੀ ਤਾਂ ਰਸਤੇ 'ਚ ਹੀ ਹੰਸ ਰਾਜ ਦੀ ਮੌਤ ਹੋ ਗਈ। ਪੁਲਸ ਵਲੋਂ ਮੁਕੱਦਮਾ ਦਰਜ ਕਰ ਕੇ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋਂ : ਹਵਸ ਦੇ ਅੰਨ੍ਹਿਆਂ ਨੇ ਬੁੱਢੀ ਜਨਾਨੀ ਨੂੰ ਵੀ ਨਹੀਂ ਬਖਸ਼ਿਆ, ਕੀਤਾ ਸਮੂਹਿਕ ਜਬਰ-ਜਨਾਹ


Baljeet Kaur

Content Editor Baljeet Kaur