ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਕਿਸਾਨਾਂ ਨੇ ਚੁੱਕੀ ਸਹੁੰ, ਕਿਹਾ ਕਿਸਾਨ ਅੰਦਲਨ ਨੂੰ ਬਣਾਵਾਂਗੇ ਸਫ਼ਲ

1/20/2021 4:54:14 PM

ਬੁਢਲਾਡਾ (ਬਾਂਸਲ): ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ਕਿਸਾਨਾਂ ਨੇ ਸਹੁੰ ਚੁੱਕੀ ਅਤੇ ਪ੍ਰਣ ਲਿਆ ਕਿ ਉਹ ਗੁਰੂ  ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਜਬਰ ਜੁਲਮ ਅਤੇ ਇਸ ਬੇਇਨਸਾਫ਼ੀ ਖਿਲਾਫ਼ ਪੂਰੇ ਜੋਸ਼-ਖਰੋਸ਼ ਨਾਲ ਅੰਦਲਨ ਨੂੰ ਸਫਲ ਬਣਾਉਣ ਲਈ ਪੂਰੀ ਤਾਣ ਲਾ ਦੇਣਗੇ।

ਅੱਜ ਧਰਨੇ ਦੇ 111ਵੇਂ ਦਿਨ ਆਰੰਭ ਵਿੱਚ ਗੁਰੂ ਜੀ ਨੂੰ ਯਾਦ ਕੀਤਾ ਅਤੇ ਦੇਗ ਦਾ ਪ੍ਰਸਾਦ ਵਰਤਾਇਆ ਗਿਆ। ਕਿਸਾਨਾਂ ਨੇ ਬੋਲੇ ਸੋ ਨਿਹਾਲ, ਸੂਰਾ ਸੋ ਪਹਿਚਾਣੀਏ ਆਦਿ ਜੈਕਾਰੇ ਲਾ ਕੇ ਖ਼ਾਲਸਾਈ ਜਲੌਅ ਦਾ ਮਾਹੌਲ ਬਣਾ ਦਿੱਤਾ। ਇਸ ਮੌਕੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਸੰਬੋਧਨ ਕਰਦਿਆ ਕਿਹਾ ਕਿ ਅੱਜ ਦੇ ਦਿਨ ਇਤਿਹਾਸਿਕ ਮਹੱਤਤਾ ਮੌਜੂਦਾ ਪਰਿਪੇਖ ਵਿੱਚ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਲਗਭਗ ਚਾਰ ਸਦੀਆਂ ਬਾਅਦ ਜਬਰ-ਜੁਲਮ,ਬੇਇਨਸਾਫ਼ੀ, ਲੁੱਟ-ਖਸੁੱਟ ਜਿਉਂ ਦੀ ਤਿਉਂ ਬਰਕਰਾਰ ਹੈ। ਸਤਾਰਵੀਂ ਸਦੀ ਵਾਂਗ ਅੱਜ ਵੀ ਇੱਕੀਵੀਂ ਸਦੀ ਜਾਤਾਂ-ਪਾਤਾਂ,ਧਰਮਾਂ,ਖੇਤਰਾਂ ਆਦਿ ਤੋਂ ਉੱਪਰ ਉੱਠਕੇ ਕਿਰਤੀ-ਕਿਸਾਨ ਇੱਕਜੁੱਟ ਹੋ ਕੇ ਸੰਘਰਸ਼ਾਂ ਦੇ ਮੈਦਾਨ ਵਿੱਚ ਡੱਟੇ ਹੋਏ ਹਨ ਅਤੇ ਔਰਤਾਂ ਵੀ ਮੋਢੇ ਨਾਲ ਮੋਢਾ ਜੋੜਕੇ ਨਾਲ ਖੜੀਆਂ ਹਨ।


Shyna

Content Editor Shyna