ਜੀ.ਆਰ.ਪੀ ਪੁਲਸ ਨੇ ਪੰਜ ਸਾਲਾਂ ਤੋਂ ਭਗੌੜਾ ਚੱਲ ਰਹੇ ਦੋਸ਼ੀ ਨੂੰ ਕੀਤਾ ਕਾਬੂ

04/26/2022 4:41:38 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਸ਼੍ਰੀ ਸੰਜੀਵ ਕਾਲੜਾ ਆਈ.ਪੀ.ਐਸ ਸਪੈਸ਼ਲ ਡੀ.ਜੀ.ਪੀ ਰੇਲਵੇਜ਼ ਪੰਜਾਬ, ਪਟਿਆਲਾ ਦੀ ਰਹਿਨੁਮਾਈ ਅਤੇ ਏ.ਆਈ.ਜੀ. ਰੇਲਵੇਜ ਸ੍ਰੀ ਅਜੇ ਮਲੂਜਾ ਆਈ.ਪੀ.ਐਸ ਅਤੇ ਉਪ ਕਪਤਾਨ ਪੁਲਸ ਸਬ ਡਵੀਜਨ ਜੀ.ਆਰ.ਪੀ. ਪਟਿਆਲਾ ਸ੍ਰੀ ਜਗਮੋਹਣ ਸਿੰਘ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਅਫਸਰ ਥਾਣਾ ਜੀ.ਆਰ.ਪੀ ਸੰਗਰੂਰ ਸਬ ਇੰਸਪੈਕਟਰ ਜਗਜੀਤ ਸਿੰਘ ਵੱਲੋਂ ਨਸ਼ਾ ਤਸਕਰੀ ਦੇ ਭਗੌੜੇ ਅਤੇ ਭੈੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸਫਲਤਾ ਹਾਸਲ ਹੋਈ ਹੈ।

ਇਹ ਵੀ ਪੜ੍ਹੋ : ਟਰੱਕ ਦੀ ਫੇਟ ਵੱਜਣ ਕਾਰਨ ਭੁੰਗ ਨਾਲ ਭਰੀ ਟਰਾਲੀ ਪਲਟੀ, ਹੇਠਾਂ ਦੱਬਣ ਨਾਲ 1 ਦੀ ਮੌਤ

ਇਸ ਦੌਰਾਨ ਜਦੋਂ ਮੁਕੱਦਮਾ ਨੰਬਰ 69 ਮਿਤੀ 11.12.2015 ਅ/ਧ 18/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਜੀ.ਆਰ.ਪੀ ਸੰਗਰੂਰ ਵਿੱਚ ਭਗੌੜੇ ਦੋਸ਼ੀ ਜੋਹਲ ਯਾਦਵ ਪੁੱਤਰ ਬ੍ਰਹਮ ਦੇਵ ਯਾਦਵ ਵਾਸੀ ਪਿੰਡ ਤਿਤਲੱਗੀ ਜ਼ਿਲ੍ਹਾ ਪਲਾਮੂ (ਝਾਰਖੰਡ) ਜੋ ਕਿ ਪਿਛਲੇ ਪੰਜ ਸਾਲਾਂ ਤੋਂ ਮਾਨਯੋਗ ਅਦਾਲਤ ਵੱਲੋਂ ਭਗੌੜਾ ਸੀ, ਨੂੰ ਸਪੈਸ਼ਲ ਟੀਮ ਦੇ ਮੈਂਬਰ ਹੌਲਦਾਰ ਗੁਰਪ੍ਰੀਤ ਸਿੰਘ ਅਤੇ ਹੌਲਦਾਰ ਹਰਨੇਕ ਸਿੰਘ ਵੱਲੋਂ ਝਾਰਖੰਡ ਤੋਂ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਦੋਸ਼ੀ ਪਰ ਮੁਕੱਦਮਾ ਨੰਬਰ 48 ਮਿਤੀ 11.09.2021 ਅ/ਧ 229 ਏ ਆਈ.ਪੀ.ਸੀ ਥਾਣਾ ਜੀ.ਆਰ.ਪੀ ਸੰਗਰੂਰ ਵਿਖੇ ਦਰਜ ਰਜਿਸਟਰ ਹੈ ਜਿਸ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News