ਸਰਕਾਰੀ ਡਿਉੂਟੀ ’ਚ ਵਿਘਨ ਪਾਉਣ ਤੇ ਗਾਲੀ-ਗਲੋਚ ਕਰਨ ਵਾਲੇ ਵਿਰੁੱਧ ਕੇਸ ਦਰਜ

Friday, Nov 23, 2018 - 06:08 AM (IST)

ਸਰਕਾਰੀ ਡਿਉੂਟੀ ’ਚ ਵਿਘਨ ਪਾਉਣ ਤੇ ਗਾਲੀ-ਗਲੋਚ ਕਰਨ ਵਾਲੇ ਵਿਰੁੱਧ ਕੇਸ ਦਰਜ

ਪਟਿਆਲਾ, (ਬਲਜਿੰਦਰ)- ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਅਤੇ ਗਾਲੀ-ਗਲੋਚ ਕਰਨ ਦੇ ਦੋਸ਼ ’ਚ ਬਲਜਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਅਬਲੋਵਾਲ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਵੱਲੋਂ ਇਹ ਕੇਸ ਐੈੱਨ. ਆਰ. ਆਈ. ਥਾਣੇ ਦੀ ਐੈੱਸ. ਐੈੱਚ. ਓ. ਗੁਲਨਾਜ਼ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਐੈੱਸ. ਐੈੱਚ. ਓ. ਮੁਤਾਬਕ ਥਾਣਾ ਸਿਵਲ ਲਾਈਨਜ਼ ’ਚ ਹਾਜ਼ਰ ਸੀ। ਉਕਤ ਵਿਅਕਤੀ ਕਾਰ ਵਿਚ ਆਇਆ। ਕਾਰ ਥਾਣਾ ਐੈੱਨ. ਆਰ. ਆਈ. ਦੇ ਸਾਹਮਣੇ ਪਾਰਕ ਕਰ ਦਿੱਤੀ। ਸ਼ਿਕਾਇਤਕਰਤਾ ਨੇ ਉਸ ਨੂੰ ਕਾਰ ਹਟਾਉਣ ਲਈ ਕਿਹਾ ਤਾਂ ਉਹ ਬਹਿਸ ਅਤੇ ਗਾਲੀ-ਗਲੋਚ ਕਰਨ ਲੱਗ ਪਿਆ। ਉਸ ਨੂੰ ਕੁਝ ਹੋਰ ਮੁਲਾਜ਼ਮਾਂ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹ ਉਨ੍ਹਾਂ ਨੂੰ ਵੀ ਗਾਲੀ-ਗਲੋਚ ਕਰਨ ਲੱਗ ਪਿਆ। ਪੁਲਸ ਨੇ ਉਕਤ ਵਿਅਕਤੀ ਖਿਲਾਫ 186, 353, 354 ਅਤੇ 509 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News