ਡਿਪਟੀ ਡਾਇਰੈਕਟਰਾਂ ਵਲੋਂ ਡਾਕਟਰ ਕਾਹਲੋਂ ਦਾ‌ ‌ਕੀਤਾ‌ ਗਿਆ ਸਨਮਾਨ

12/22/2020 10:31:26 PM

ਚੰਡੀਗੜ੍ਹ,(ਰਮਨਜੀਤ ਸਿੰਘ): ਪਿਛਲੇ ਦਿਨ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵਲੋਂ ਡਾ. ਹਰਬਿੰਦਰ ਸਿੰਘ ਕਾਹਲੋਂ ਨੂੰ ਵਿਭਾਗ ਦਾ ਡਾਇਰੈਕਟਰ ਲਗਾਏ ਜਾਣ ’ਤੇ ਵਿਭਾਗ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਉਨ੍ਹਾਂ ਦਾ ਸਨਮਾਨ ਕੀਤਾ। ਅੰਮਿ੍ਰਤਸਰ ਅਤੇ ਜਲੰਧਰ ਦੇ ਡਿਪਟੀ ਡਾਇਰੈਕਟਰਾਂ ਡਾ. ਅਮਰਜੀਤ ਸਿੰਘ ਅਤੇ ਡਾ. ਮਹਿੰਦਰ ਪਾਲ ਅਤੇ ਡਾ. ਅਮਰਪ੍ਰੀਤ ਸਿੰਘ ਨੇ ਮੰਗਲਵਾਰ ਉਨ੍ਹਾਂ ਦੇ ਦਫ਼ਤਰ ਪੁੱਜ ਕੇ ਸਾਰੇ ਸਟਾਫ ਵਲੋਂ ਡਾ. ਕਾਹਲੋਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ। ਉਨ੍ਹਾਂ ਕਿਹਾ ਕਿ ਵਿਭਾਗ ਦਾ ਸਾਰਾ ਅਮਲਾ ਸਰਕਾਰ ਅਤੇ ਡਾਇਰੈਕਟ ਪਸ਼ੂ ਪਾਲਣ ਵਿਭਾਗ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਇੰਨ-ਬਿੰਨ ਕਰਾਉਣ ਦੀ ਪੂਰੀ ਇਮਾਨਦਾਰੀ ਨਾਲ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਡਾ. ਕਾਹਲੋਂ ਨੂੰ ਇਹ ਵੀ ਯਕੀਨ ਦਿਵਾਇਆ ਕਿ ਸਾਰਾ ਸਟਾਫ ਸਰਕਾਰ ਦੀਆਂ ਸਕੀਮਾਂ ਨੂੰ ਪਸ਼ੂ ਪਾਲਕਾਂ ਤੱਕ ਪਹੁੰਚਾਏਗਾ ਤਾਂ ਜੋ ਉਉਤਪਾਦਨ ਦੇ ਰਿਕਾਰਡ ਤੋੜ ਟੀਚੇ ਪ੍ਰਾਪਤ ਕੀਤੇ ਜਾ ਸਕਣ।
 


Deepak Kumar

Content Editor

Related News