ਹਰਿਆਣਾ ਸਰਕਾਰ ਨੇ ਕਿਸਾਨਾਂ ''ਤੇ ਪਾਣੀ ਦੀਆਂ ਤੋਪਾਂ ਮਾਰ ਕੇ ਲੋਕਤੰਤਰ ਦਾ ਕੀਤਾ ਕਤਲ: ਸੰਤ ਬਲਵੀਰ ਘੁੰਨਸ

11/26/2020 3:08:21 PM

ਤਪਾ ਮੰਡੀ (ਸ਼ਾਮ,ਗਰਗ): ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮਹਿਲਕਲਾਂ ਦੇ ਇੰਚਾਰਜ ਅਤੇ ਸਾਬਕਾ ਸੰਸਦੀ ਸਕੱਤਰ ਬਲਵੀਰ ਸਿੰਘ ਘੁੰਨਸ ਨੇ ਇੱਥੇ ਭੋਲਾ ਸਿੰਘ ਚੱਠਾ ਅਤੇ ਭਗਵੰਤ ਚੱਠਾ ਦੇ ਗ੍ਰਹਿ ਵਿਖੇ ਚੌਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਹਾਈਵੇਅ 'ਤੇ ਵੱਡੇ ਪੱਧਰ ਅਤੇ ਬੈਰੀਗੇਡ ਲਾ ਕੇ ਰੋਕਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਆਪਣਾ ਰੋਸ ਪ੍ਰਗਟ ਕਰਨ ਦੀ ਸਭ ਨੂੰ ਖੁੱਲ੍ਹ ਹੈ ਅਤੇ ਕਿਸਾਨ ਕੇਂਦਰ ਵਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਸ਼ਾਂਤਮਈ ਢੰਗ ਨਾਲ ਸ਼ੰਘਰਸ ਕਰ ਰਹੇ ਹਨ ਅਤੇ ਦਿੱਲੀ ਧਰਨਾ ਦੇਣ ਲਈ ਕੂਚ ਕਰ ਰਹੇ ਹਨ ਪਰ ਹਰਿਆਣਾ ਸਰਕਾਰ ਕਿਸਾਨਾਂ ਤੇ ਠੰਢ ਦੇ ਮਹੀਨੇ ਪਾਣੀ ਦੀਆਂ ਤੋਪਾਂ ਮਾਰਕੇ ਲੋਕਤੰਤਰ ਦਾ ਕਤਲ ਕਰ ਰਹੀ ਹੈ।

ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਅੰਨਾ ਹਜਾਰੇ ਤੇ ਕੇਜਰੀਵਾਲ ਰਾਮ ਲੀਲਾ ਗਰਾਊਡ 'ਚ ਮਹੀਨਿਆਂਬੰਦੀ ਲੋਕ ਪਾਲ ਦੀ ਨਿਯੁਕਤੀ ਲਈ ਲੋਕਾਂ ਦਾ ਇਕੱਠ ਕਰਕੇ ਆਪਣੀ ਮੰਗ ਮਨਾਉਣ ਲਈ ਧਰਨਾ ਦੇ ਸਕਦੇ ਹਨ ਤਾਂ ਕਿਸਾਨਾਂ ਨੂੰ ਰੋਕਣ ਦੀ ਕੀ ਤੁੱਕ ਬਣੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸ਼ੰਘਰਸ ਲੱਖ ਰੋਕਾਂ ਲਾਉਣ ਦੇ ਬਾਵਜੂਦ ਮੋਦੀ ਸਰਕਾਰ ਨੂੰ ਝੂਕਣ ਲਈ ਮਜਬੂਰ ਕਰ ਦੇਵੇਗਾ ਅਤੇ ਕਾਲੇ ਕਾਨੂੰਨ ਰੱਦ ਕਰਨੇ ਪੈਣਗੇ। ਇਸ ਮੌਕੇ ਜਗਤ ਸਿੰਘ,ਭੋਲਾ ਸਿੰਘ ਚੱਠਾ,ਪਰਮਿੰਦਰ ਸਿੰਘ,ਮੇਜਰ ਸਿੰਘ,ਪਾਲ ਸਿੰਘ ਘੁੜੈਲਾ ਆਦਿ ਹਾਜ਼ਰ ਸਨ।


Shyna

Content Editor

Related News