ਬਜਟ 'ਚ ਸਿੱਖਿਆ ਤੇ ਸਿਹਤ ਦਾ ਨਹੀਂ ਰੱਖਿਆ ਜਾਂਦਾ ਖਿਆਲ : ਅਮਨ ਅਰੋੜਾ

Saturday, Feb 02, 2019 - 12:09 PM (IST)

ਬਜਟ 'ਚ ਸਿੱਖਿਆ ਤੇ ਸਿਹਤ ਦਾ ਨਹੀਂ ਰੱਖਿਆ ਜਾਂਦਾ ਖਿਆਲ : ਅਮਨ ਅਰੋੜਾ

ਸੁਨਾਮ, ਊਧਮ ਸਿੰਘ ਵਾਲਾ(ਮੰਗਲਾ)— ਬਖਸ਼ੀਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਸਾਲਾਨਾ ਪ੍ਰੋਗਰਾਮ ਉਡਾਨ-2019 ਦਾ ਆਯੋਜਨ ਪ੍ਰਿੰਸੀਪਲ ਮੋਨੀਸ਼ਾ ਅਤੇ ਹੈੱਡ ਟੀਚਰ ਕ੍ਰਿਸ਼ਨ ਸ਼ਰਮਾ ਦੀ ਅਗਵਾਈ ਵਿਚ ਕੀਤਾ ਗਿਆ, ਜਿਸ 'ਚ ਮੁੱਖ ਮਹਿਮਾਨ ਦੇ ਰੂਪ ਵਿਚ ਵਿਧਾਇਕ ਅਮਨ ਅਰੋੜਾ ਸਨ ਅਤੇ ਜ਼ਿਲਾ ਸਿੱਖਿਆ ਅਧਿਕਾਰੀ ਮੁਕੇਸ਼ ਚੰਦਰ, ਉਪ ਜ਼ਿਲਾ ਸਿੱਖਿਆ ਅਧਿਕਾਰੀ ਹਰਜੀਤ ਕੁਮਾਰ, ਵੀ. ਪੀ. ਈ. ਓ. ਪਰਮਜੀਤ ਕੌਰ ਵਿਸ਼ੇਸ਼ ਮਹਿਮਾਨ ਦੇ ਰੂਪ 'ਚ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਬੱਚਿਆਂ ਨੇ ਸੰਸਕ੍ਰਿਤਕ ਪ੍ਰੋਗਰਾਮ ਪੇਸ਼ ਕੀਤਾ, ਜਿਸ 'ਚ ਗਿੱਧਾ, ਭੰਗੜਾ, ਸਮੂਹ ਡਾਂਸ ਆਦਿ ਸ਼ਾਮਲ ਸਨ। ਵੱਖ-ਵੱਖ ਖੇਤਰਾਂ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ।

ਇਸ ਮੌਕੇ ਸਕੂਲ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਵੱਲੋਂ ਸਕੂਲ ਨੂੰ ਸਮਾਰਟ ਸਕੂਲ ਬਣਾਉਣ, ਆਰ. ਓ. ਦੀ ਮੰਗ ਮੁੱਖ ਮਹਿਮਾਨ ਦੇ ਸਾਹਮਣੇ ਰੱਖੀ। ਵਿਧਾਇਕ ਅਮਨ ਅਰੋੜਾ ਨੇ ਸਕੂਲ ਪ੍ਰਿੰਸੀਪਲ, ਹੈੱਡ ਟੀਚਰ ਅਤੇ ਪੂਰੇ ਸਟਾਫ ਦੀ ਸਿੱਖਿਆ ਪ੍ਰਤੀ ਗੰਭੀਰਤਾ ਦੀ ਪ੍ਰਸ਼ੰਸਾ ਕੀਤੀ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਜਿਥੇ ਸਕੂਲਾਂ ਵਿਚ ਸਰਕਾਰਾਂ ਬੱਚਿਆਂ ਦੀਆਂ ਪ੍ਰਾਥਮਿਕ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੀਆਂ ਉਨ੍ਹਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਨਹੀਂ ਦਿੰਦੀ, ਉਥੇ ਨਾਗਰਿਕ ਅਤੇ ਰਾਸ਼ਟਰ ਪਿਛੜ ਜਾਂਦੇ ਹਨ, ਜਦਕਿ ਸਰਕਾਰਾਂ ਨੂੰ ਸਿੱਖਿਆ, ਸਿਹਤ ਅਤੇ ਰੋਜ਼ਗਾਰ ਦੇ ਲਈ ਇਕ ਵੱਡਾ ਹਿੱਸਾ ਬਜਟ ਦਾ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦੇ ਨਾਲ-ਨਾਲ ਜਲਦੀ ਹੀ ਆਰ. ਓ. ਅਤੇ ਜਨਰੇਟਰ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ, ਜਿਸ ਨੂੰ ਬਹੁਤ ਜਲਦੀ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ ਸੀ ਅਤੇ ਅੱਜ ਸ਼੍ਰੀ ਅਰੋੜਾ ਵੱਲੋਂ ਸਕੂਲ ਵਿਖੇ ਸਮਾਰਟ ਕਲਾਸ ਰੂਮ ਦੀ ਸ਼ੁਰੂਆਤ ਕਰਵਾ ਕੇ ਇਸ ਨੂੰ 24 ਘੰਟਿਆਂ ਦੇ ਵਿਚ ਹੀ ਪੂਰਾ ਕਰਵਾ ਦਿੱਤਾ ਗਿਆ।

ਇਸ ਸਮੇਂ ਸਰਪੰਚ ਮਿੱਠੂ ਵਾਲੀਆ, ਹਰਪਾਲ ਸਾਰੋਂ, ਜਗਦੀਸ਼ ਸਿੰਗਲਾ, ਨਗਰ ਕੌਂਸਲਰ ਵਿਕਰਮ ਗਰਗ, ਸੁਦਰਸ਼ਨ ਸ਼ਰਮਾ, ਨਵਨੀਤ ਬਾਂਸਲ, ਕੋਮਲ ਸ਼ਰਮਾ, ਰਜਨੀ, ਸ਼ਬੀਨਾ ਗੋਇਲ, ਜਗਦੀਪ ਸਿੰਘ, ਅਨੂ, ਪਰਮਾਨੰਦ, ਵਿਜੇ ਕੁਮਾਰ, ਸੁਖਬੀਰ ਬਾਂਸਲ, ਮੋਨੀਕਾ, ਮਨੀਸ਼ਾ, ਦਰਸ਼ਨ ਕੌਰ, ਬਲਵਿੰਦਰ ਕੌਰ, ਪੂਜਾ, ਭੁਪਿੰਦਰ ਕੌਰ, ਕੁਲਵੰਤ ਕੌਰ, ਸਦਵੀਰ ਸ਼ਰਮਾ, ਪਲਵਿੰਦਰ ਕੌਰ, ਪਰਮਜੀਤ ਕੌਰ, ਗੁਰਤੇਜ ਸਿੰਘ, ਹਰਵਿੰਦਰ ਸਿੰਘ, ਲਾਭ ਸਿੰਘ ਨੀਲੋਵਾਲ, ਸੀਤਾ ਸਿੰਘ, ਲਾਲ ਸਿੰਘ, ਗੁਰਦੀਪ ਸਿੰਘ, ਵਿਸ਼ਵਮੀਤ ਸਰਾਓਂ, ਮਨੀ ਸਰਾਓਂ ਆਦਿ ਹਾਜ਼ਰ ਸਨ।


author

cherry

Content Editor

Related News