ਸਰਕਾਰੀ ਡਾਕਟਰਾਂ ਨੇ ਵੀ ਕੀਤਾ ਕਿਸਾਨ ਅੰਦੋਲਨ ਦਾ ਸਮਰਥਨ

12/08/2020 5:52:45 PM

ਤਪਾ ਮੰਡੀ(ਮੇਸ਼ੀ,ਹਰੀਸ਼): ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਦੇ ਸੱਦੇ ਉਤੇ ਸਬ ਡਵੀਜ਼ਨਲ ਹਸਪਤਾਲ ਤਪਾ ਦੇ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਵਲੋਂ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਦਿੱਤਾ ਗਿਆ। ਤਪਾ ਦੇ ਐੱਸ.ਐੱਮ.ਓ ਡਾ. ਜਸਵੀਰ ਔਲਖ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪੀ.ਸੀ.ਐੱਮ.ਐੱਸ ਐਸੋਸੀਏਸ਼ਨ ਸੰਘਰਸ਼ ਦੇ ਰਾਹ ਪਏ ਕਿਸਾਨਾਂ ਨਾਲ ਖੜੀ ਹੈ।

ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਸਲਾਹਕਾਰ ਡਾ. ਜਸਵੀਰ ਸਿੰਘ ਔਲਖ ਦੀ ਅਗਵਾਈ 'ਚ ਡਾ. ਗੁਰਪ੍ਰੀਤ ਸਿੰਘ ਮਾਹਲ, ਡਾ. ਸਤਿੰਦਰਪਾਲ ਸਿੰਘ ਬੁੱਟਰ, ਡਾ. ਗੁਰਸਿਮਰਨਜੀਤ ਸਿੰਘ, ਡਾ. ਗੁਰਲਵ ਜੌੜਾ, ਡਾ. ਸ਼ਿਖਾ ਅਗਰਵਾਲ, ਡਾ. ਖੁਸ਼ਪ੍ਰੀਤ ਕੌਰ, ਡਾ. ਰੇਨੂੰ ਬਾਲਾ, ਭਾਰਤ ਭੂਸ਼ਣ, ਗੌਤਮ ਰਿਸ਼ੀ, ਸੁਸ਼ਮਾ ਰਾਣੀ, ਰੋਹਿਤ ਕੁਮਾਰ ਤੇ ਹੋਰ ਸਟਾਫ ਮੌਜੂਦ ਸੀ।


Aarti dhillon

Content Editor

Related News