ਸਰਕਾਰ ਨੇ ਫਿਰ ਦਿਖਾਇਆ ਅਧਿਆਪਕਾਂ ਨੂੰ ਅੱਖਾਂ, ਕਿਹਾ ਧਰਨਾ ਚੱਕੋਂ ਫਿਰ ਆਓ ਗੱਲਬਾਤ ਲਈ
Monday, Nov 05, 2018 - 12:47 AM (IST)

ਚੰਡੀਗੜ੍ਹ— ਪਟਿਆਲਾ ਵਿਖੇ ਬੀਤੇ ਕੁਝ ਦਿਨਾਂ ਤੋਂ ਧਰਨੇ 'ਤੇ ਬੈਠੇ ਅਧਿਆਪਕਾਂ ਦੀ ਮੁੱਖਮੰਤਰੀ ਨਾਲ 5 ਨਵੰਬਰ ਨੂੰ ਹੋਣ ਵਾਲੀ ਬੈਠਕ ਟਲਦੀ ਨਜ਼ਰ ਆ ਰਹੀ ਹੈ। ਧਰਨਾਕਾਰੀ ਅਧਿਆਪਕਾਂ ਨਾਲ ਮੁੱਖ ਮੰਤਰੀ ਦੀ ਬੈਠਕ ਸੋਮਵਾਰ ਨੂੰ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਸਰਕਾਰ ਨੇ ਅਧਿਆਪਕਾਂ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਸਰਕਾਰ ਨੇ ਅਧਿਆਪਕਾਂ ਨੂੰ ਸਾਫ ਕਰ ਦਿੱਤਾ ਹੈ ਕਿ ਜੇਕਰ ਗੱਲਬਾਤ ਲਈ ਆਉਣਾ ਹੈ ਤਾਂ ਪਹਿਲਾਂ ਧਰਨਾ ਖਤਮ ਕੀਤਾ ਜਾਵੇ। ਧਰਨਾ ਖਤਮ ਹੋਵੇਗਾ ਤਾਂ ਹੀ ਕੋਈ ਗੱਲਬਾਤ ਹੋ ਸਕੇਗੀ ਨਹੀਂ ਤਾਂ ਗੱਲਬਾਤ ਦਾ ਕੋਈ ਰਾਹ ਨਹੀਂ ਬਣਦਾ।