ਵਿਦੇਸ਼ ਤੋਂ ਪਰਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਸਰਕਾਰ ਦੀ ਵੱਡੀ ਕਾਰਵਾਈ
Thursday, Sep 17, 2020 - 02:21 PM (IST)
ਲੁਧਿਆਣਾ (ਪੰਕਜ) : ਦੇਸ਼ 'ਚ ਕੋਵਿਡ-19 ਫੈਲਣ ਤੋਂ ਬਾਅਦ ਵਾਪਸ ਭਾਰਤ ਆਏ ਨਾਗਰਿਕਾਂ 'ਚੋਂ ਸੈਂਕੜੇ ਅਜਿਹੇ ਲੋਕ ਹਨ ਜਿਨ੍ਹਾਂ ਨੇ ਭਾਰਤ ਆ ਕੇ ਸਰਕਾਰ ਵੱਲੋਂ ਕੁਆਰੰਟਾਈਨ ਹੋਣ ਸਬੰਧੀ ਨਿਯਮਾਂ ਦੀ ਉਲੰਘਣਾ ਕੀਤੀ ਸੀ ਅਤੇ ਆਪਣੀ ਮਨਮਰਜ਼ੀ ਨਾਲ ਘੁੰਮਣਾ-ਫਿਰਨਾ ਸ਼ੁਰੂ ਕਰ ਦਿੱਤਾ ਸੀ। ਅਜਿਹੇ ਸੈਂਕੜੇ ਐੱਨ. ਆਰ. ਆਈਜ਼. ਦੇ ਪਾਸਪੋਰਟ ਬਲੈਕਲਿਸਟ 'ਚ ਪਾਉਣ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ ਅਫਰਾ-ਤਫੜੀ ਮਚ ਗਈ ਹੈ। ਆਪਣੇ ਨਾਂ ਬਲੈਕਲਿਸਟ 'ਚੋਂ ਹਟਵਾਉਣ ਲਈ ਹੁਣ ਇਨ੍ਹਾਂ ਲੋਕਾਂ ਵੱਲੋਂ ਡੀ. ਸੀ. ਦਫਤਰ 'ਚ ਵੱਖ-ਵੱਖ ਕਾਰਨਾਂ ਦੇ ਬਹਾਨੇ ਬਣਾ ਕੇ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ। ਡੀ. ਸੀ. ਦਫਤਰ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ 'ਚ ਵਿਦੇਸ਼ੋਂ ਵਾਪਸ ਮੁੜਨ ਤੋਂ ਬਾਅਦ ਕੁਆਰੰਟਾਈਨ ਨਾ ਹੋਣ ਵਾਲੇ 700 ਦੇ ਕਰੀਬ ਲੋਕਾਂ ਦੇ ਨਾਮ ਬਲੈਕਲਿਸਟ ਵਿਚ ਪਾਏ ਗਏ ਹਨ। ਇਸ ਸਬੰਧੀ ਐੱਮ. ਏ. ਬ੍ਰਾਂਚ ਦੇ ਸੁਪਰਡੈਂਟ ਵਿਕਾਸ ਕੁਮਾਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਅਤੇ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਦੇਸ਼ ਤੋਂ ਵਾਪਸ ਆਏ ਲੋਕਾਂ ਦੇ ਪਾਸਪੋਰਟ ਸਬੰਧੀ ਬਲੈਕਲਿਸਟ ਬਣਾਈ ਗਈ ਹੈ।
ਇਹ ਵੀ ਪੜ੍ਹੋ : ਪਿਆਰ ਦੀਆਂ ਕਸਮਾਂ ਖਾ ਮੁੱਕਰੀ ਕੁੜੀ ਨੇ ਭਰੀ ਪੰਚਾਇਤ 'ਚ ਜ਼ਲੀਲ ਕਰਵਾਇਆ ਮੁੰਡਾ, ਫਿਰ ਜੋ ਹੋਇਆ...
ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ 51 ਲੱਖ ਤੋਂ ਪਾਰ
ਭਾਰਤ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 51 ਲੱਖ ਤੋਂ ਪਾਰ ਹੋ ਗਈ ਹੈ। ਦੁਨੀਆ ਭਰ 'ਚ ਹੁਣ ਤਕ ਇਨਫੈਕਟਿਡ ਹੋਣ ਵਾਲੇ ਲੋਕਾਂ ਦੀ ਗਿਣਤੀ 3 ਕਰੋੜ ਤੋਂ ਕੁਝ ਘੱਟ ਹੈ, ਜਦਕਿ ਲਗਭਗ 9.42 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਦੇ 90 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1200 ਤੋਂ ਲੋਕਾਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : ਫੜੀ ਦੀ ਜਗ੍ਹਾ ਨੂੰ ਲੈ ਕੇ ਗ੍ਰੇਨ ਮਾਰਕੀਟ 'ਚ ਨੌਜਵਾਨ ਨੂੰ ਮਾਰਿਆ ਚਾਕੂ