ਸਾਬਕਾ CM ਚੰਨੀ ਕਾਰਨ ਚਰਚਾ ''ਚ ਆਈ ''ਬੱਕਰੀ'' ਖ਼ਰੀਦਣ ਵਾਲਾ ਇਸ਼ਤਿਹਾਰੀ ਮੁਲਜ਼ਮ ਕਰਾਰ

06/24/2022 8:56:17 PM

ਮੋਹਾਲੀ (ਪਰਦੀਪ) : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚੋਈ ਗਈ ਚਰਚਿਤ ਬੱਕਰੀ ਨੂੰ ਖ਼ਰੀਦਣ ਕਾਰਨ ਚਰਚਾ ਵਿਚ ਆਏ ਡਰਾਈਵਰ ਪਰਮਜੀਤ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ ਇਕ ਮਾਮਲੇ ’ਚ ਭਗੌੜਾ ਐਲਾਨਿਆ ਹੈ। ਚਮਕੌਰ ਸਾਹਿਬ ਵਾਸੀ ਪਰਮਜੀਤ ਸਿੰਘ ਪਿਛਲੇ ਸਮੇਂ ਉਦੋਂ ਚਰਚਾ ਵਿਚ ਆਇਆ ਸੀ, ਜਦ ਉਸ ਨੇ ਭਦੌੜ ਤੋਂ ਉਕਤ ਚਰਚਿਤ ਬੱਕਰੀ ਨੂੰ ਖ਼ਰੀਦਿਆ ਸੀ ਅਤੇ ਚਮਕੌਰ ਸਾਹਿਬ ’ਚ ਸਥਿਤ ਆਪਣੇ ਘਰ ਲਿਆਇਆ ਸੀ।

ਇਹ ਵੀ ਪੜ੍ਹੋ-  ਮੂਸੇਵਾਲਾ ਦੇ ਫੋਨ ਦੀ ਫਾਰੈਂਸਿਕ ਜਾਂਚ ਤੋਂ ਹੋਇਆ ਵੱਡਾ ਖ਼ੁਲਾਸਾ, ਇਸੇ ਆਧਾਰ 'ਤੇ ਹੋਵੇਗੀ ਲਾਰੈਂਸ ਕੋਲੋਂ ਪੁੱਛਗਿੱਛ

ਮੋਹਾਲੀ ਦੇ ਚੀਫ਼ ਜੂਡੀਸ਼ੀਅਲ ਮੈਜਿਸਟਰੇਟ ਹਰਪ੍ਰੀਤ ਕੌਰ ਦੀ ਅਦਾਲਤ ਨੇ ਪਰਮਜੀਤ ਸਿੰਘ ਨੂੰ ਬੀਤੇ ਦਿਨੀਂ ਇਕ ਕੇਸ ਵਿਚ ਭਗੌੜਾ ਐਲਾਨਿਆ ਹੈ ਅਤੇ ਚਮਕੌਰ ਸਾਹਿਬ ਥਾਣੇ ਦੇ ਮੁਖੀ ਨੂੰ ਹਦਾਇਤ ਕੀਤੀ ਹੈ ਕਿ ਵਿਸ਼ੇਸ਼ ਪੁਲਸ ਪਾਰਟੀ ਬਣਾ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਅਦਾਲਤ ਵਿਚ ਪੇਸ਼ ਕੀਤਾ ਜਾਵੇ। ਸ਼ਿਕਾਇਤਕਰਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਜਿਹੜਾ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਬਤੌਰ ਐਂਬੂਲੈਂਸ ਡਰਾਈਵਰ ਕੰਮ ਕਰਦਾ ਰਿਹਾ ਹੈ ਤੇ ਇਸ ਵੇਲੇ ਖਰੜ ਦੇ ਸਿਵਲ ਹਸਪਤਾਲ ਵਿਚ ਤਾਇਨਾਤ ਹੈ, ਨੇ ਉਸ ਕੋਲੋਂ ਕੁਝ ਸਾਲ ਪਹਿਲਾਂ ਕਿਸੇ ਕੰਮ ਲਈ ਡੇਢ ਲੱਖ ਰੁਪਏ ਉਧਾਰ ਲਏ ਸਨ ਜਿਹੜੇ ਬਾਅਦ ਵਿਚ ਉਸ ਨੇ ਮੋੜਨ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ-  ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਪਾਕਿਸਤਾਨ ਕੁਨੈਕਸ਼ਨ ਆਇਆ ਸਾਹਮਣੇ, ਗ੍ਰਿਫ਼ਤਾਰ ਸ਼ੂਟਰ ਦਾ ਵੱਡਾ ਖ਼ੁਲਾਸਾ

ਇਸ ਤੋਂ ਬਾਅਦ ਬਲਜਿੰਦਰ ਸਿੰਘ ਨੇ ਮੋਹਾਲੀ ਦੀ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ ਸੀ। ਕੁਝ ਪੇਸ਼ੀਆਂ ਮਗਰੋਂ ਪਰਮਜੀਤ ਸਿੰਘ ਨੇ 90 ਹਜ਼ਾਰ ਰੁਪਏ ਅਦਾਲਤ ਦੀ ਹਾਜ਼ਰੀ ਵਿਚ ਵਾਪਸ ਕਰ ਦਿੱਤੇ ਸਨ ਪਰ ਬਾਕੀ ਰਕਮ ਹਾਲੇ ਵੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਵਲੋਂ ਪਰਮਜੀਤ ਸਿੰਘ ਨੂੰ ਪੇਸ਼ ਹੋਣ ਲਈ ਵਾਰ-ਵਾਰ ਸੰਮਨ ਕੱਢੇ ਗਏ ਸਨ ਪਰ ਉਹ ਅਦਾਲਤ ਵਿਚ ਪੇਸ਼ ਨਹੀਂ ਹੋਇਆ, ਜਿਸ ਕਾਰਨ ਅਦਾਲਤ ਨੇ ਬੀਤੀ 30 ਮਈ ਨੂੰ ਪਰਮਜੀਤ ਸਿੰਘ ਨੂੰ ਇਸ਼ਤਿਹਾਰੀ ਮੁਲਜ਼ਮ ਕਰਾਰ ਦੇ ਦਿੱਤਾ ਅਤੇ ਪੁਲਸ ਨੂੰ ਉਸ ਦੀ ਗ੍ਰਿਫ਼ਤਾਰੀ ਲਈ ਹਦਾਇਤ ਕੀਤੀ ਹੈ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਕਾਤਲ ਪ੍ਰਿਯਵਰਤ ਫ਼ੌਜੀ ਨੂੰ ਮਹਿੰਗੀ ਪਈ ਬੇਵਫ਼ਾਈ, ਗਰਲਫ੍ਰੈਂਡ ਨੇ ਪੁਲਸ ਨੂੰ ਦਿੱਤੀ ਟਿੱਪ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Harnek Seechewal

Content Editor

Related News