ਲਡ਼ਕੀ ਨੂੰ ਵਰਗਲਾ ਕੇ ਲਿਜਾਣ ਵਾਲਾ ਕਾਬੂ
Thursday, Nov 29, 2018 - 06:52 AM (IST)

ਫ਼ਰੀਦਕੋਟ, (ਰਾਜਨ)- ਨਾਬਾਲਗ ਲਡ਼ਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਤਹਿਤ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਪੱਖੀ ਕਲਾਂ ਨੂੰ ਸਹਾਇਕ ਥਾਣੇਦਾਰ ਜਰਨੈਲ ਸਿੰਘ ਫ਼ਰੀਦਕੋਟ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਜਸ਼ਨਪ੍ਰੀਤ ’ਤੇ ਇਹ ਦੋਸ਼ ਹੈ ਕਿ ਇਸ ਨੇ ਆਪਣੇ ਇਕ ਦੋਸਤ ਦੀ ਇਕ ਨਾਬਾਲਗ ਲਡ਼ਕੀ ਨੂੰ ਵਰਗਲਾ ਕੇ ਭਜਾਉਣ ’ਚ ਮਦਦ ਕੀਤੀ ਸੀ। ਦੱਸਣਯੋਗ ਹੈ ਕਿ ਪੀਡ਼ਤ ਲਡ਼ਕੀ ਦੇ ਪਿਤਾ ਵੱਲੋਂ ਉਕਤ ਦੋਸ਼ ਤਹਿਤ ਦਰਜ ਕਰਵਾਏ ਮੁਕੱਦਮੇ ਦੌਰਾਨ ਇਸ ਦੇ ਦੋਸਤ ਰਮਨਦੀਪ ਸਿੰਘ ਵਾਸੀ ਮਰਾਡ਼੍ਹ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।