ਗਿੱਦੜਬਾਹਾ ਵਿਖੇ ਇਕ ਹੋਰ ਕੋਰੋਨਾ ਪਾਜ਼ੇਟਿਵ ਮਰੀਜ਼
Thursday, Jul 02, 2020 - 11:09 AM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਵਿਖੇ ਇਕ ਹੋਰ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜਾਣਕਾਰੀ ਮੁਤਾਬਕ 23 ਸਾਲ ਦਾ ਇਹ ਵਿਅਕਤੀ ਪਹਿਲਾ ਕੋਰੋਨਾ ਪਾਜ਼ੇਟਿਵ ਆਏ ਵਿਅਕਤੀ ਦਾ ਪੋਤਰਾ ਹੈ। ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 128 ਹੋ ਗਏ ਹਨ। ਜਦਕਿ ਐਕਟਿਵ ਕੇਸ 15 ਹਨ। ਵਰਨਣਯੋਗ ਹੈ ਕਿ ਗਿੱਦੜਬਾਹਾ 'ਚ ਬੀਤੇ ਸਮੇਂ ਦੌਰਾਨ 11 ਦੇ ਕਰੀਬ ਕੇਸ ਆ ਜਾਣ ਕਾਰਨ 3 ਦਿਨ ਗਿੱਦੜਬਾਹਾ ਨੂੰ ਲਾਕਡਾਊਨ ਵੀ ਕੀਤਾ ਗਿਆ ਸੀ।