ਫਾਟਕ ''ਤੇ ਤਾਇਨਾਤ ਗੇਟਮੈਨ ਨਾਲ ਵਾਪਰਿਆ ਦਰਦਨਾਕ ਹਾਦਸਾ, ਟਰੇਨ ਦੀ ਚਪੇਟ ''ਚ ਆਉਣ ਕਾਰਨ ਹੋਈ ਮੌਤ
Saturday, Sep 14, 2024 - 04:07 AM (IST)
ਲੁਧਿਆਣਾ (ਗੌਤਮ)- ਗਿਆਸਪੁਰਾ ਫਾਟਕ ’ਤੇ ਟਰੇਨ ਦੀ ਲਪੇਟ ’ਚ ਆਉਣ ਕਾਰਨ ਉਥੇ ਡਿਊਟੀ ’ਤੇ ਤਾਇਨਾਤ ਗੇਨਮੈਟ ਦੀ ਮੌਤ ਹੋ ਗਈ। ਪਤਾ ਲਗਦੇ ਹੀ ਜੀ.ਆਰ.ਪੀ. ਦੀ ਟੀਮ ਮੌਕੇ ’ਤੇ ਪੁੱਜ ਗਈ ਅਤੇ ਟੀਮ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। ਪੁਲਸ ਨੇ ਮਰਨ ਵਾਲੇ ਨੌਜਵਾਨ ਦੀ ਪਛਾਣ ਦੀਪਕ ਕੁਮਾਰ (31) ਦੇ ਰੂਪ ’ਚ ਕੀਤੀ ਹੈ।
ਇਹ ਵੀ ਪੜ੍ਹੋ- ਕੇਜਰੀਵਾਲ ਦੇ ਵਕੀਲ ਦਾ ਵੱਡਾ ਬਿਆਨ ; ''ਉਹ ਹਰ ਫ਼ਾਈਲ 'ਤੇ ਦਸਤਖ਼ਤ ਕਰ ਸਕਦੇ ਹਨ, ਸਿਰਫ਼ ਇਕ ਨੂੰ ਛੱਡ ਕੇ...''
ਜਾਣਕਾਰੀ ਮੁਤਾਬਕ ਦੀਪਕ ਕੁਮਾਰ ਦੀ ਗਿਆਸਪੁਰਾ ਫਾਟਕ ’ਤੇ ਡਿਊਟੀ ਸੀ, ਜੋ ਕਿ ਪੁਆਇੰਟ ਮੈਨ ਦੀ ਡਿਊਟੀ ਵੀ ਕਰਦਾ ਸੀ। ਉਹ ਰਾਤ ਨੂੰ ਰੇਲਵੇ ਫਾਟਕ ’ਤੇ ਰੇਲਵੇ ਟ੍ਰੈਕ ਦੀ ਸਫਾਈ ਦਾ ਕੰਮ ਕਰ ਰਿਹਾ ਸੀ, ਇਸ ਦੌਰਾਨ ਰਾਤ ਨੂੰ ਕਰੀਬ ਡੇਢ ਵਜੇ ਨਵੀਂ ਦਿੱਲੀ ਤੋਂ ਜੰਮੂ ਵੱਲ ਜਾਣ ਵਾਲੀ ਟਰੇਨ ਦੀ ਲਪੇਟ ’ਚ ਆ ਗਿਆ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਪੋਸਟਮਾਰਟਮ ਤੋਂ ਬਾਅਦ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਲੋਕਾਂ ਨੂੰ ਸੜਕ 'ਤੇ ਦਿਖੀ ਵਿਅਕਤੀ ਦੀ ਲਾਸ਼, ਪੁਲਸ ਨੇ ਆ ਕੇ ਦੇਖਿਆ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e