ਗੈਂਗਸਟਰ ਨਵਦੀਪ ਚੱਠਾ ’ਤੇ ਰੰਮੀ ਮਸ਼ਾਨਾ ਨੂੰ ਸਿਵਲ ਹਸਪਤਾਲ ’ਚ ਇਲਾਜ ਮਗਰੋਂ ਮੁੜ ਭੇਜਿਆ ਕੇਂਦਰੀ ਜੇਲ੍ਹ ਬਠਿੰਡਾ

04/30/2021 6:10:50 PM

ਬਠਿੰਡਾ (ਕੁਨਾਲ ਬਾਂਸਲ): ਕੇਂਦਰੀ ਜੇਲ੍ਹ ਬਠਿੰਡਾ ਤੋਂ ਅੱਜ ਏ ਕੈਟਾਗਿਰੀ ਰੰਮੀ ਮਸ਼ਾਨਾ ਅਤੇ ਨਵਦੀਪ ਚੱਠਾ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਅਤੇ ਡਾਕਟਰਾਂ ਨੇ ਦੱਸਿਆ ਕਿ ਅੱਜ ਕੇਂਦਰੀ ਜੇਲ੍ਹ ਬਠਿੰਡਾ ਤੋਂ ਏ ਕੈਟਾਗਿਰੀ ਦੇ ਗੈਂਗਸਟਰ ਰੰਮੀ ਮਸ਼ਾਨਾ ਅਤੇ ਨਵਦੀਪ ਚੱਠਾ ਨੂੰ ਇਲਾਜ ਲਈ ਬਠਿੰਡਾ ਸਿਵਲ ਹਸਪਤਾਲ ਲਿਆਂਦਾ ਗਿਆ। ਦੱਸ ਦੇਈਏ ਕਿ ਨਵਦੀਪ ਚੱਠਾ ਦਾ ਪਹਿਲਾਂ ਆਪਰੇਸ਼ਨ ਕੀਤਾ ਗਿਆ ਸੀ,  ਜਿਸ ’ਚ ਥੋੜੀ ਜਿਹੀ ਇਨਫੈਕਸ਼ਨ ਆ ਗਈ ਸੀ। ਜਿਸ ਦਾ ਅੱਜ ਇਲਾਜ ਕੀਤਾ ਗਿਆ ਹੈ ਅਤੇ ਦਵਾਈਆਂ ਦੇ ਕੇ ਵਾਪਸ ਕੇਂਦਰੀ ਜੇਲ੍ਹ ਬਠਿੰਡਾ ’ਚ ਭੇਜ ਦਿੱਤਾ ਗਿਆ ਹੈ।

PunjabKesari

ਇਸ ਤਰ੍ਹਾਂ ਰੰਮੀ ਮਸ਼ਾਨਾ ਜਿਸ ’ਤੇ ਆਰਮ ਐਕਟ ਦੇ ਤਹਿਤ ਮਾਮਲਾ ਚੱਲ ਰਿਹਾ ਸੀ, ਜਿਸ ਨੂੰ ਅੱਜ ਪ੍ਰੋਟੋਡਕਸ਼ਨ ਵਾਰੰਟ ’ਤੇ ਕੇਂਦਰੀ ਜੇਲ੍ਹ ਤੋਂ ਸਿਵਲ ਹਸਪਤਾਲ ਬਠਿੰਡਾ ਤੋਂ ਇਲਾਜ ਲਈ ਲਿਆਂਦਾ ਗਿਆ। ਇਸ ਦੇ ਕੁੱਝ ਦਿਨਾਂ ਤੋਂ ਸਰੀਰ ’ਚ ਦਰਦ ਹੋ ਰਿਹਾ ਸੀ ਅਜੇ ਫ਼ਿਲਹਾਲ ਇਸ ਦਾ ਇਲਾਜ ਕੀਤਾ ਗਿਆ ਹੈ ਅਤੇ ਵਾਪਸ ਜੇਲ੍ਹ ਭੇਜਿਆ ਜਾ ਰਿਹਾ ਹੈ। 
 


Shyna

Content Editor

Related News