ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਨਾਮਜ਼ਦ ਫਰਾਰ ਗੈਂਗਸਟਰ ਦੀਪਕ ਟੀਨੂੰ ਬਾਰੇ ਵੱਡੇ ਖ਼ੁਲਾਸਾ
Sunday, Oct 09, 2022 - 03:02 PM (IST)

ਸੰਗਰੂਰ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਦੀਪਕ ਟੀਨੂੰ ਕੁਝ ਸਮਾਂ ਫਰਾਰ ਹੋਣ ਤੋਂ ਬਾਅਦ ਲਹਿਰਾਗਾਗਾ 'ਚ ਰੁਕਿਆ ਹੋਇਆ ਸੀ। ਫਿਲਹਾਲ ਮੁਲਜ਼ਮ ਦੀਪਕ ਟੀਨੂੰ ਪੰਜਾਬ ਵਿੱਚ ਨਹੀਂ ਹੈ। ਸੂਤਰਾਂ ਮੁਤਾਬਕ ਗੈਂਗਸਟਰ ਟੀਨੂੰ ਲਹਿਰਾਗਾਗਾ ਰਾਹੀਂ ਹੀ ਪੰਜਾਬ ਤੋਂ ਬਾਹਰ ਭੱਜਿਆ ਹੈ। ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਦਾ ਖਾਸਮ-ਖਾਸ ਗੈਂਗਸਟਰ ਟੀਨੂੰ ਏ ਕੈਟਗਿਰੀ ਦਾ ਗੈਂਗਸਟਰ ਹੈ। ਗੈਂਗਸਟਰ ਦੀਪਕ ਤੋਂ ਪੁੱਛਗਿੱਛ ਲਈ ਸੀ.ਆਈ.ਏ ਇੰਚਾਰਜ ਉਸ ਨੂੰ ਮਾਨਸਾ ਤੋਂ ਝੁਨੀਰ ਵਿਖੇ ਇਕ ਗੈਸਟ ਹਾਊਸ ਵਿਚ ਲੈ ਕੇ ਆਏ ਸਨ।
ਇਹ ਵੀ ਪੜ੍ਹੋ- ਧਰਮੂਵਾਲ ਨੇੜੇ ਵਾਪਰੇ ਭਿਆਨਕ ਹਾਦਸੇ ’ਚ ਆਮ ਆਦਮੀ ਪਾਰਟੀ ਦੇ ਯੂਥ ਆਗੂ ਦੀ ਮੌਤ
ਇੱਥੋਂ ਦੀਪਕ ਟੀਨੂੰ ਦੇ ਫਰਾਰ ਹੋਣ ਦੀ ਖ਼ਬਰ ਅੱਗ ਵਾਂਗ ਫੈਲ ਗਈ ਸੀ। ਸੀ.ਆਈ.ਏ ਇੰਚਾਰਜ 3 ਦਿਨਾਂ ਤੋਂ ਲਗਾਤਾਰ ਉਸ ਨੂੰ ਲੈ ਕੇ ਆ ਰਿਹਾ ਸੀ ਅਤੇ ਹੁਣ ਚੌਥੀ ਵਾਰ ਉਸ ਨੂੰ ਲੈ ਕੇ ਆਇਆ ਸੀ ਜਦੋਂ ਗੈਂਗਸਟਰ ਦੀਪਕ ਟੀਨੂੰ ਉਸ ਨੂੰ ਚਕਮਾ ਦੇ ਕੇ ਭੱਜ ਗਿਆ ਸੀ। ਮੁਲਜ਼ਮ ਟੀਨੂੰ ਦੇ ਫਰਾਰ ਹੋਣ ਤੋਂ ਬਾਅਦ ਸਾਰੀ ਪੋਲ ਖੁੱਲ੍ਹ ਕੇ ਸਾਹਮਣੇ ਆ ਗਈ ਕਿ ਉਸ ਨੂੰ ਭਜਾਉਣ ਵਿੱਚ ਐਸ.ਆਈ. ਪ੍ਰਿਤਪਾਲ ਨੇ ਉਸ ਦੀ ਮਦਦ ਕੀਤੀ ਹੈ, ਜਿਸ ਕਾਰਨ ਪ੍ਰਿਤਪਾਲ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਦੌਰਾਨ ਦੋਸ਼ੀ ਪ੍ਰਿਤਪਾਲ ਨੇ ਕਈ ਖੁਲਾਸੇ ਕੀਤੇ ਅਤੇ ਇਹ ਗੱਲ ਸਾਹਮਣੇ ਆਈ ਕਿ ਸੀ.ਆਈ.ਏ. ਗੈਂਗਸਟਰ ਇੰਚਾਰਜ ਟੀਨੂੰ ਨੂੰ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਲੈ ਕੇ ਆਇਆ ਸੀ ਅਤੇ ਜਿੱਥੇ ਉਹ ਪ੍ਰੇਮਿਕਾ ਨਾਲ ਆਪਣੀ ਕਾਰ ਵਿਚ ਫਰਾਰ ਹੋ ਗਿਆ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।