ਦਿਨ ਚੜਦਿਆਂ ਸ਼ੁਰੂ ਹੋ ਜਾਂਦਾ ਹੈ ਕੋਰੋਨਾ ਮ੍ਰਿਤਕਾਂ ਦੇ ਸੰਸਕਾਰ ਦਾ ਸਿਲਸਿਲਾ, ਅੱਧੀ ਰਾਤ ਤੱਕ ਰਹਿੰਦਾ ਹੈ ਜਾਰੀ

05/13/2021 3:42:59 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਕੁਲਦੀਪ ਰਿਣੀ): ਸ਼ਹਿਰ ਦੇ ਜਲਾਲਾਬਾਦ ਰੋਡ ਸਥਿਤ ਸ਼ਿਵ ਧਾਮ ਵਿਖੇ ਜਿੱਥੇ ਰੋਜ਼ਾਨਾ ਦਿਨ ਚੜਦਿਆਂ ਹੀ ਜਿਉਂ ਹੀ ਕੋਰੋਨਾ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਅੱਧੀ ਰਾਤ ਤੱਕ ਅੰਤਿਮ ਸੰਸਕਾਰ ਦਾ ਇਹ ਸਿਲਸਿਲਾ ਜਾਰੀ ਰਹਿੰਦਾ ਹੈ।ਜ਼ਿਲ੍ਹੇ ’ਚ ਸਿਰਫ਼ ਇੱਕ ਮਾਤਰ ਇਸ ਸ਼ਿਵ ਧਾਮ ਵਿਖੇ ਇਲੈਕਟ੍ਰਾਨਿਕ ਭੱਠੀ ਹੋਣ ਦੇ ਚੱਲਦਿਆਂ ਜ਼ਿਆਦਾਤਰ ਸੰਸਕਾਰ ਦੇ ਕੇਸ ਇੱਥੇ ਹੀ ਆ ਰਹੇ ਹਨ। ਜਿਸਦੇ ਚੱਲਦਿਆਂ ਪਿਛਲੇ ਕਈ ਦਿਨਾਂ ਤੋਂ ਸੰਸਕਾਰ ਕਰਾਉਣ ਆਉਣ ਵਾਲੀਆਂ ਨੂੰ ਕਾਫ਼ੀ ਇੰਤਜਾਰ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਕੈਨੇਡਾ ਭੇਜੀ ਪਤਨੀ ਦੀ ਬੇਵਫ਼ਾਈ ਨੇ ਤੋੜਿਆ ਪਤੀ ਦਾ ਦਿਲ, ਖ਼ੁਦਕੁਸ਼ੀ ਨੋਟ ਲਿਖ ਚੁੱਕਿਆ ਖ਼ੌਫਨਾਕ ਕਦਮ

ਦੱਸਦੇ ਹਨ ਕਿ ਬੁੱਧਵਾਰ ਨੂੰ ਵੀ ਇੱਥੇ ਆਮ ਮ੍ਰਿਤਕਾਂ ਦੇ ਸੰਸਕਾਰ ਤੋਂ ਇਲਾਵਾ 7 ਕੋਰੋਨਾ ਮ੍ਰਿਤਕਾਂ ਦਾ ਸੰਸਕਾਰ ਹੋਇਆ ਹੈ। ਜਦਕਿ ਅੱਜ ਵੀਰਵਾਰ ਦੀ ਸਵੇਰ 6 ਵਜੇ ਨਾਲ ਨਾਲ ਹੀ ਪੀ.ਪੀ ਕਿੱਟ ਪਹਿਨੇ ਹੋਏ ਕਰਮਚਾਰੀ ਇਲੈਕਟ੍ਰਾਨਿਕ ਭੱਠੀ ਵਿੱਚ ਕੋਰੋਨਾ ਮ੍ਰਿਤਕ ਦਾ ਅੰਤਮ ਸੰਸਕਾਰ ਕਰ ਰਹੇ ਹਨ। ਸ਼ਿਵ ਧਾਮ ਵਿਖੇ ਸੁਬਾ ਤੋਂ ਅੱਧੀ ਰਾਤ ਤੱਕ ਅੰਤਿਮ ਸੰਸਕਾਰਾਂ ਦਾ ਸਿਲਸਿਲਾ ਚਲ ਰਿਹਾ ਹੈ। ਨਗਰ ਕੌਂਸਲ ਅਤੇ ਸ਼ਿਵ ਧਾਮ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਵੱਲੋਂ ਪਿਛਲੇ ਕਈ ਦਿਨਾਂ ਤੋਂ ਅੱਧੀ-ਅੱਧੀ ਰਾਤੀ ਇੱਥੇ ਪਹੁੰਚ ਕੇ ਕੋਰੋਨਾ ਦੇ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਾਇਆ ਜਾ ਰਿਹਾ ਹੈ। ਹਿੰਦੂ ਧਰਮ ’ਚ ਇੰਝ ਤਾਂ ਸੂਰਜ ਛਿਪਣ ਮਗਰੋਂ ਅੰਤਿਮ ਸੰਸਕਾਰ ਕਰਨ ਦਾ ਵਿਧਾਨ ਨਹੀਂ ਹੈ ਪਰ ਕਿਉਂਕਿ ਕੋਰੋਨਾ ਦੇ ਮਰੀਜਾਂ ਦੀ ਲਾਸ਼ਾਂ ਨੂੰ ਰੱਖਿਆ ਨਹੀਂ ਜਾ ਸਕਦਾ ਇਸ ਲਈ ਲੋਕ ਵੀ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਦਾ ਅੱਧੀ-ਅੱਧੀ ਰਾਤ ਨੂੰ ਵੀ ਸੰਸਕਾਰ ਕਰਵਾ ਰਹੇ ਹਨ। ਇੱਥੇ ਇਹ ਵੀ ਦੱਸ ਦਈਏ ਕਿ ਜ਼ਿਲ੍ਹੇ ’ਚ ਕੋਰੋਨਾ ਨਾਲ ਹੁਣ ਤੱਕ ਕੁੱਲ 258 ਮੌਤਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ: ਕੋਟਕਪੁਰਾ ਗੋਲ਼ੀਕਾਂਡ ਮਾਮਲੇ ’ਚ ਨਵੀਂ ਬਣੀ ਸਿੱਟ ਨੇ ਸ਼ੁਰੂ ਕੀਤੀ ਜਾਂਚ


Shyna

Content Editor

Related News