ਠੱਗਾਂ ਨੇ ਧੋਖੇ ਨਾਲ ਮਹਿਲਾ ਤੋਂ ਖੋਹਿਆ 2 ਲੱਖ ਦਾ ਸੋਨਾ

03/11/2020 7:04:17 PM

ਬਾਘਾ ਪੁਰਾਣਾ,(ਰਾਕੇਸ਼)- ਕਸਬੇ ਅੰਦਰ ਸਰਗਰਮ ਠੱਗਾਂ ਦੇ ਗਿਰੋਹ ਵਲੋ ਅਨੋਖੇ ਢੰਗ ਨਾਲ ਲੋਕਾਂ ਨੂੰ  ਲੁੱਟਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਲੋਕ ਬੇਹੱਦ ਚਿੰਤਤ ਹਨ। ਇਸ ਤਰ੍ਹਾਂ ਹੀ ਭਾਜਪਾ ਦੇ ਆਗੂ ਅਤੇ ਪੰਜਾਬ ਖਾਦੀ ਬੋਰਡ ਦੇ ਸਾਬਕਾ ਚੇਅਰਮੈਨ ਅਸ਼ੋਕ ਤਲਵਾੜ ਦੇ ਪਰਿਵਾਰ ਨਾਲ ਅਜਿਹੀ ਘਟਨਾ ਵਾਪਰੀ, ਜਿੰਨਾਂ ਨਾਲ 2 ਲੱਖ ਰੁਪਏ ਦੇ ਸੋਨੇ ਦੀ ਸ਼ਰੇਆਮ ਠੱਗੀ ਵੱਜੀ। ਭਾਜਪਾ ਆਗੂ ਅਸ਼ੋਕ ਤਲਵਾੜ ਅਤੇ ਉਸ ਦੀ ਪਤਨੀ ਵੀਨਾ ਤਲਵਾੜ ਨੇ ਦੱਸਿਆ ਕਿ ਉਹ ਮੱਥਾ ਟੇਕਣ ਲਈ ਮੁਦਕੀ ਰੋਡ 'ਤੇ ਮੇਨ ਚੋਂਕ ਤੋਂ ਜਦੋਂ ਜਾਣ ਲੱਗੇ ਤਾਂ ਤਿੰਨ ਵਿਅਕਤੀਆਂ ਜਿੰਨਾਂ 'ਚ ਇਕ ਔਰਤ ਵੀ ਸ਼ਾਮਲ ਸੀ। ਉਕਤ ਤਿੰਨਾਂ ਨੇ ਉਨ੍ਹਾਂ ਨੂੰ ਚੋਂਕ ਨੇੜੇ ਰੋਕ ਕੇ ਗੱਲਾਂ 'ਚ ਲਾ ਲਿਆ ਅਤੇ ਆਪਣੇ ਆਪ ਨੂੰ ਬਾਬਾ ਦਸ ਕੇ ਇਕ ਲਾਲ ਰੁਮਾਲ ਤੇ 10 ਰੁਪਏ ਮੱਥਾ ਟੇਕਣ ਬਾਰੇ ਕਿਹਾ, ਬੱਸ ਇੰਨਾਂ ਕਹਿੰਦਿਆ ਹੀ ਉਹ ਰੁਮਾਲ ਦੇਖ ਕੇ ਉਲਝ ਗਏ ਅਤੇ ਠੱਗਾਂ ਨੇ ਬਾਂਹ 'ਚ ਪਾਏ ਚਾਰ ਤੋਲਿਆ ਦੇ ਦੋ ਸੋਨੇ ਦੇ ਕੜੇ ਲਵਾ ਲਏ, ਜਿੰਨਾ ਦੀ ਕੀਮਤ 2 ਲੱਖ ਰੁਪਏ ਸੀ। ਉਨ੍ਹਾਂ ਨੇ ਹੋਰ ਵੀ ਸੋਨਾ ਉਤਾਰਨ ਲਈ ਦੋਵਾਂ ਨੂੰ ਮਜ਼ਬੂਰ ਕੀਤਾ ਪਰ ਉਹ ਨਹੀਂ ਲਾਹੇ ਜਾ ਸਕੇ, ਜਿਸ ਕਰਕੇ ਉਹ ਬਚ ਗਏ। ਇਸ ਦੌਰਾਨ ਉਨ੍ਹਾਂ ਨੇ ਇਕ ਪੋਟੜੀ ਬਣਾਕੇ ਉਨ੍ਹਾਂ ਦੇ ਹੱਥ 'ਚ ਫੜਾ ਦਿੱਤੀ ਕਿ ਇਹ ਪੋਟੜੀ ਘਰ ਜਾ ਕੇ ਹੀ ਖੋਲਣੀ ਹੈ ਅਤੇ ਇਸ 'ਚ ਹੀ ਤੁਹਾਡੇ ਦੋਵੇ ਕੜੇ ਹਨ। ਪੋਟੜੀ ਖੋਲਣ ਸਮੇ ਤੁਹਾਡੀ ਬੱਲੇ-ਬੱਲੇ ਹੋ ਜਾਵੇਗੀ, ਜਦੋਂ ਇਹ ਪੋਟੜੀ ਉਨ੍ਹਾਂ ਨੇ ਘਰ ਆ ਕੇ ਖੋਲੀ ਤਾਂ ਉਸ 'ਚੋਂ ਇਕ ਪੱਥਰ ਦੀ ਵੱਟੀ ਨਿਕਲੀ, ਜਿਸ ਨੂੰ ਦੇਖ ਉਹ ਹੈਰਾਨ ਰਹਿ ਗਏ।


Related News