ਆਸਟਰੇਲੀਆ ਤੇ ਮਲੇਸ਼ੀਆ ਦਾ ਵੀਜ਼ਾ ਲਵਾਉਣ ਦੇ ਨਾਂ ''ਤੇ ਠੱਗੇ ਲੱਖਾਂ ਰੁਪਏ

01/27/2020 11:55:37 PM

ਲੁਧਿਆਣਾ, (ਅਮਨ)-ਆਸਟਰੇਲੀਆ ਭੇਜਣ ਦੇ ਨਾਂ 'ਤੇ 12 ਲੱਖ 65 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਕੇਸ ਸਾਹਮਣੇ ਆਇਆ ਹੈ। ਲਵਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਸਰਸਿੰਘਵਾਲਾ, ਜ਼ਿਲਾ ਫਿਰੋਜ਼ਪੁਰ ਦੀ ਸ਼ਿਕਾਇਤ 'ਤੇ ਥਾਣਾ ਨੰਬਰ 5 'ਚ ਟਰੈਵਲ ਏਜੰਟ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਚੌਹਾਨ ਮਾਲਕ ਜੀ. ਆਈ. ਸੀ. ਵੀਜ਼ਾ ਡੈਸਟਨੀ ਫਿਰੋਜ਼ਗਾਂਧੀ ਮਾਰਕੀਟ, ਲੁਧਿਆਣਾ ਖਿਲਾਫ ਪਰਚਾ ਦਰਜ ਕੀਤਾ ਹੈ, ਜਿਸ ਵਿਚ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪਤਨੀ ਲਵਪ੍ਰੀਤ ਕੌਰ ਨੂੰ ਆਈਲੈਟਸ ਕਰਵਾ ਕੇ ਆਸਟਰੇਲੀਆ ਜਾਣ ਲਈ ਅਪਲਾਈ ਕੀਤਾ ਸੀ ਅਤੇ ਇਨ੍ਹਾਂ ਟਰੈਵਲ ਏਜੰਟਾਂ ਨੇ ਉਨ੍ਹਾਂ ਤੋਂ ਵੱਖ-ਵੱਖ ਸਮਿਆਂ 'ਤੇ 12 ਲੱਖ 65 ਹਜ਼ਾਰ ਰੁਪਏ ਲੈ ਲਏ ਪਰ ਇਨ੍ਹਾਂ ਨੇ ਨਾ ਹੀ ਆਸਟਰੇਲੀਆ ਭੇਜਿਆ ਅਤੇ ਨਾ ਹੀ ਪੈਸੇ ਮੋੜੇ। ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਚੌਹਾਨ 'ਤੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ।

ਇਸੇ ਤਰ੍ਹਾਂ ਥਾਣਾ ਨੰ. 6 'ਚ ਮਲੇਸ਼ੀਆ ਭੇਜਣ ਦੇ ਨਾਂ 'ਤੇ ਟਰੈਵਲ ਏਜੰਟ 'ਤੇ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਦੀਪਕ ਪੁੱਤਰ ਮੁਨਸ਼ੀ ਰਾਮ ਵਾਸੀ ਪਿੰਡ ਲਾਡੋਵਾਲ, ਲੁਧਿਆਣਾ ਨੇ ਕਿਹਾ ਹੈ ਕਿ ਉਸ ਨੇ ਮਲੇਸ਼ੀਆ ਜਾਣ ਲਈ ਟਰੈਵਲ ਏਜੰਟ ਰਾਜ ਕਮਲ ਗਿੱਲ ਰੋਡ, ਲੁਧਿਆਣਾ ਨਾਲ ਸੰਪਰਕ ਕੀਤਾ। ਟਰੈਵਲ ਏਜੰਟ ਨੇ ਉਸ ਨੂੰ ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 1 ਲੱਖ 25 ਹਜ਼ਾਰ ਲੈ ਲਏ ਪਰ ਟਰੈਵਲ ਏਜੰਟ ਆਏ ਦਿਨ ਟਾਲ-ਮਟੋਲ ਕਰਦਾ ਹੈ। ਅਜਿਹਾ ਕਰ ਕੇ ਟਰੈਵਲ ਏਜੰਟ ਨੇ ਨਾ ਮਲੇਸ਼ੀਆ ਭੇਜਿਆ ਅਤੇ ਨਾ ਪੈਸੇ ਵਾਪਸ ਕੀਤੇ। ਜਾਂਚ ਅਧਿਕਾਰੀ ਚਮਨ ਸਿੰਘ ਨੇ ਟਰੈਵਲ ਏਜੰਟ ਰਾਜ ਕਮਲ ਖਿਲਾਫ ਇਮੀਗ੍ਰੇਸ਼ਨ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ।


Related News