ਝੂਠ ਬੋਲ ਕੇ ਕੀਤੀ 3 ਲੱਖ 92 ਹਜ਼ਾਰ ਦੀ ਠੱਗੀ, ਕੇਸ ਦਰਜ

07/01/2019 10:06:34 AM

ਪਟਿਆਲਾ (ਬਲਜਿੰਦਰ)—ਬਹਾਦਰਗੜ੍ਹ ਕਸਬੇ ਦੇ ਹਰੀ ਰਾਮ ਪੁੱਤਰ ਬੰਤ ਸਿੰਘ ਨਾਲ ਬੰਗਾਲ ਦੇ ਰਹਿਣ ਵਾਲੇ 3 ਵਿਅਕਤੀਆਂ ਵੱਲੋਂ 3 ਲੱਖ 92 ਹਜ਼ਾਰ 113 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਹਰੀ ਰਾਮ ਨੇ ਥਾਣਾ ਸਦਰ ਪਟਿਆਲਾ ਦੀ ਪੁਲਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ। ਇਸ 'ਚ ਹਰੀ ਰਾਮ ਨੇ ਪੁਲਸ ਨੂੰ ਦੱਸਿਆ ਕਿ ਰਹੀਮਾ ਖਾਤੂਨ ਪੁੱਤਰ ਆਈ. ਅੰਸਾਰੀ ਵਾਸੀ ਜੁਗੀਦਾ ਮਾਲੋਪਾਰਾ ਵੈਸਟ ਬੰਗਾਲ, ਗੋਬਿੰਦਾ ਅਹੀਰ ਪੁੱਤਰ ਐੱਸ. ਦਾਸ ਵਾਸੀ ਪਿੰਡ ਕਾਂਤੀਪੁਰ ਤਰਕੇਸ਼ਵਰ ਹੁਗਲੀ ਵੈਸਟ ਬੰਗਾਲ, ਸੁਡੇਬ ਦਾਸ ਪੁੱਤਰ ਐੱਸ. ਦਾਸ ਵਾਸੀ ਪਿੰਡ ਖੇਰਰੁਰ ਸਿਟੀ ਬੁਰਧਮਾਨ ਵੈਸਟ ਬੰਗਾਲ ਨੇ ਉਸ ਨੂੰ ਫੋਨ ਕੀਤਾ ਕਿ ਉਹ ਐੈੱਸ. ਬੀ. ਆਈ. ਤੋਂ ਬੋਲ ਰਹੇ ਹਨ। ਉਸ ਦਾ ਏ. ਟੀ. ਐੈੱਮ. ਚਾਲੂ ਰੱਖਣ ਲਈ ਉਸ ਤੋਂ ਏ. ਟੀ. ਐੈੱਮ. ਦੀ ਸਾਰੀ ਜਾਣਕਾਰੀ ਹਾਸਲ ਕਰ ਕੇ ਖਾਤੇ 'ਚੋਂ 3 ਲੱਖ 92 ਹਜ਼ਾਰ 113 ਰੁਪਏ ਕਢਵਾ ਕੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਨੇ ਪੜਤਾਲ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ 420 ਅਤੇ 120 ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News