ਐੱਫ.ਸੀ.ਆਈ. ''ਚ ਨੌਕਰੀ ਦਿਵਾਉਣ ਲਈ ਲੱਖਾਂ ਦੀ ਠੱਗੀ

11/25/2020 5:56:49 PM

ਬੁਢਲਾਡਾ (ਬਾਂਸਲ): ਰੇਲਵੇ ਅਤੇ ਐੱਫ.ਸੀ.ਆਈ. 'ਚ ਸੁਪਰਵਾਈਜ਼ਰ ਦੀ ਸਰਕਾਰੀ ਨੌਕਰੀ ਦਿਵਾਉਣ ਅਤੇ ਜਾਅਲੀ ਨਿਯੁਕਤੀ ਪੱਤਰ ਦੇਣ ਵਾਲੇ ਲੋਕਾਂ ਵਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਿਟੀ ਪੁਲਸ ਬੁਢਲਾਡਾ ਨੂੰ ਮਨਪ੍ਰੀਤ ਨਾਮ ਦੇ ਵਿਅਕਤੀ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਸ਼ਹਿਰ 'ਚ ਡਾਗ ਹਾਊਸ ਵਜੋਂ ਕੰਮ ਕਰਦੇ ਸਮੇਂ ਪੈਟ ਡਾਗ ਕੁੱਤੇ ਦੀ ਨਸਲ ਦਾ ਕੁੱਤਾ ਪ੍ਰਾਪਤ ਕਰਨ ਲਈ ਕੁਝ ਵਿਅਕਤੀ ਉਨ੍ਹਾਂ ਦੀ ਦੁਕਾਨ ਤੇ ਆਏ ਅਤੇ ਗੱਲਬਾਤ ਦੌਰਾਨ ਉਨ੍ਹਾਂ ਨੇ ਮੈਨੂੰ ਯਕੀਨ ਦਿਵਾ ਦਿੱਤਾ ਕਿ ਉਨ੍ਹਾਂ ਦੀ ਸਰਕਾਰੀ ਦਰਬਾਰੇ ਪੁਰੀ ਪਹੁੰਚ ਹੈ ਅਤੇ ਜੇਕਰ ਕਿਸੇ ਨੂੰ ਸਰਕਾਰੀ ਨੌਕਰੀ ਦਿਵਾਉਣੀ ਹੈ ਤਾਂ ਉਹ ਦਿਵਾ ਸਕਦੇ ਹਨ। ਜਿਸ ਤੇ ਮੈਂ ਤਰਸੇਮ ਲਾਲ ਚੰਗਾਲੀ ਫਿਰੋਜ਼ਪੁਰ, ਬਲਵਿੰਦਰ ਸਿੰਘ ਫਿਰੋਜਪੁਰ ਦੇ ਝਾਂਸੇ ਵਿੱਚ ਆ ਗਿਆ ਅਤੇ ਇੱਕ ਲੱਖ ਰੁਪਏ ਐਡਵਾਂਸ ਦੇ ਦਿੱਤਾ। 

ਇਸ ਦੌਰਾਨ ਉਨ੍ਹਾਂ ਨੇ ਐੱਫ.ਸੀ.ਆਈ. 'ਚ ਸੁਪਰਵਾਈਜ਼ਰ ਦੀ ਨੌਕਰੀ ਦਿਵਾਉਣ ਲਈ ਵਿਭਾਗ ਦੀ ਵੈੱਬਸਾਈਟ ਤੇ ਹਮ ਨਾਮ ਦੇ ਵਿਅਕਤੀ ਦੀ ਨਿਯੁਕਤੀ ਸਬੰਧੀ ਭਰੋਸਾ ਦਿਵਾਇਆ ਤੇ ਦਿਖਾਇਆ ਕਿ ਤੇਰੇ ਨਾਮ ਦੇ ਨਾਲ ਪਿਤਾ ਦਾ ਨਾਮ ਗ਼ਲਤ ਛਪ ਗਿਆ ਹੈ ਜਿਸ ਦੀ ਦਰੁਸਤੀ ਕਰਵਾ ਦਿੱਤੀ ਜਾਵੇਗੀ। ਇਸ ਦੌਰਾਨ ਐੱਫ.ਸੀ.ਆਈ. ਦੇ ਵਿਭਾਗ 'ਚ ਮੈਡੀਕਲ ਹੋਣ ਬਾਰੇ ਕਿਹਾ ਤਾਂ ਮੈਂ ਦਿੱਲੀ ਗਿਆ ਤਾਂ ਬਲਵਿੰਦਰ ਸਿੰਘ ਨਾਮ ਦਾ ਵਿਅਕਤੀ ਜਾਅਲੀ  ਡਾਕਟਰ ਵਜੋਂ ਮੇਰੇ ਕੋਲ ਪੇਸ਼ ਹੋਇਆ। ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧੀ ਮੈਂ ਬਾਰਾਂ ਖੰਭਾ ਲੇਨ ਨਵੀਂ ਦਿੱਲੀ ਹਾਜ਼ਰ ਹੋਣ ਦੀ ਪੁਸ਼ਟੀ ਦੀ ਤਸਦੀਕ ਕੀਤੀ ਤਾਂ ਫਰਜ਼ੀ ਪਾਈ ਗਈ। ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਪੜਤਾਲ ਉਪਰੰਤ ਨੌਕਰੀ ਦਾ ਝਾਂਸਾ ਦੇ ਕੇ ਪੈਸੇ ਠੱਗਣ ਵਾਲੇ ਉਪਰੋਕਤ ਤਿੰਨ ਵਿਅਕਤੀਆਂ ਖਿਲਾਫ ਧਾਰਾ 420, 467, 468, 471, 120 ਬੀ ਆਈ ਪੀ ਸੀ ਤਹਿਤ ਮਾਮਲਾ ਦਰਜ ਕਰ ਲਿਆ।

ਉਨ੍ਹਾਂ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਇੱਕ ਵੱਡਾ ਗਿਰੋਹ ਬਣਾ ਕੇ ਵੱਖ ਵੱਖ ਵਿਅਕਤੀਆਂ ਤੋਂ ਕਰੋੜਾਂ ਰੁਪਏ ਇਕੱਠੇ ਕੀਤੇ ਅਤੇ ਮੇਰੇ ਕੋਲੋ ਵੀ ਲੱਖਾਂ ਰੁਪਏ ਹਾਸਲ ਕੀਤੇ ਹਨ ਜੋ ਵੱਖ ਵੱਖ ਬੈਂਕ ਖਾਤਿਆਂ ਅਤੇ ਨਕਦੀ ਰੂਪ ਵਿੱਚ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਗਵਾਲੀਅਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਨੌਕਰੀ ਲਗਵਾਉਣ ਦੇ ਕੁੱਲ 28 ਲੱਖ ਰੁਪਏ ਹਾਸਲ ਕਰਦਿਆਂ ਮੈਨੂੰ ਫ਼ਰਜ਼ੀ ਨਿਯੁਕਤੀ ਪੱਤਰ, ਕਨਫਰਮੇਸ਼ਨ ਲੈਟਰ ਆਦਿ ਕਾਗਜ਼ ਤਿਆਰ ਕਰਕੇ ਧੋਖਾਧੜੀ ਕੀਤੀ ਹੈ। ਐਸ ਐਚ ਓ ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਨੂੰ ਕਾਬੂ ਕਰਨ ਲਈ ਪੁਲਸ ਟੀਮ ਗਠਿਤ ਕਰ ਦਿੱਤੀ ਗਈ ਅਤੇ ਵਿਅਕਤੀ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।


Shyna

Content Editor

Related News