ਜ਼ਬਰਦਸਤੀ ਘਰ ’ਚ ਰੱਖ ਕੇ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

2/28/2021 2:41:11 PM

ਜਲਾਲਾਬਾਦ  (ਨਿਖੰਜ,ਜਤਿੰਦਰ): ਪੰਜਾਬ ’ਚ ਹਰ ਰੋਜ਼ ਕੁੜੀਆਂ ਤੇ ਜਨਾਨੀਆਂ ਨਾਲ ਜਬਰ-ਜ਼ਿਨਾਹ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ। ਪੰਜਾਬ ਦੀ ਸਰਕਾਰ ਕੁੜੀਆਂ ’ਤੇ ਹੋਰ ਅਪਰਾਧ ਨੂੰ ਠੱਲ੍ਹ ਪਾਉਣ ਲਈ ਕੋਈ ਪੁਖੱਤਾ ਪ੍ਰਬੰਧ ਨਹੀਂ ਕਰ ਰਹੀ ਹੈ। ਇਸ ਤਰ੍ਹਾਂ ਦੀ ਇੱਕ ਹੋਰ ਘਟਨਾ ਜਲਾਲਾਬਾਦ ’ਚ ਸਾਹਮਣੇ ਆਈ ਹੈ। ਥਾਣਾ ਵੈਰੋ ਕਾ ਦੀ ਪੁਲਸ ਨੇ ਇੱਕ ਕੁੜੀ ਦੇ ਬਿਆਨਾਂ ਦੇ ਆਧਾਰ ’ਤੇ ਲਗਭਗ 6 ਮਹੀਨੇ ਉਸਦੀ ਮਰਜੀ ਤੋਂ ਬਿਨਾਂ ਸਰੀਰਕ ਸਬੰਧ ਬਣਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ ਵਲਟੋਹਾ: ਦੋ ਭੈਣਾਂ ਦੇ ਇਕਲੌਤਾ ਭਰਾ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਥਾਣਾ ਵੈਰੋ ਕਾ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਐਸ.ਆਈ ਜਸਬੀਰ ਕੌਰ ਨੂੰ ਦਿੱਤੇ ਬਿਆਨਾਂ ’ਚ ਪੀੜਤ ਕੁੜੀ ਨੇ ਦੱਸਿਆ ਕਿ 23-08-2020 ਨੂੰ ਆਪਣੀ ਨਾਨੀ ਦੇ ਘਰ ਇਕੱਲੀ ਸੀ ਤਾਂ ਪਰਮਜੀਤ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਚੱਕ ਰੁੰਮ ਵਾਲਾ ਮੈਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ ਤੇ ਬੈਠਾ ਕੇ ਆਪਣੇ ਪਿੰਡ ਲੈ ਗਿਆ ਅਤੇ ਮੈਨੂੰ ਜ਼ਬਰਦਸਤੀ ਆਪਣੇ ਘਰ ’ਚ ਰੱਖ ਕੇ ਮੇਰੀ ਸਹਿਮਤੀ ਤੋਂ ਬਿਨਾਂ ਸਰੀਰਕ ਸਬੰਧ ਬਣਾਉਂਦਾ ਰਿਹਾ ਹੈ। ਪੀੜਤ ਨੇ ਅੱਗੇ ਕਿਹਾ ਕਿ ਬੀਤੀ 22 ਫਰਵਰੀ ਨੂੰ ਪਰਮਜੀਤ ਸਿੰਘ ਦੇ ਘਰੋਂ ਸਵੇਰੇ 7 ਵਜੇ ਚੋਰੀ ਆਪਣੀ ਜਾਨ ਬਚਾ ਕੇ ਭੱਜੀ ਅਤੇ ਆਪਣੀ ਸਾਰੀ ਘਟਨਾ ਨੂੰ ਆਪਣੀ ਮਾਸੀ ਵਾਸੀ ਰਠੌੜਾ ਵਾਲਾ ਮੁਹੱਲਾ ਨੂੰ ਦੱਸੀ ਅਤੇ ਜਿਸ ਨੇ ਮੈਨੂੰ ਸਿਵਲ ਹਸਪਤਾਲ ਜਲਾਲਾਬਾਦ  ’ਚ ਦਾਖ਼ਲ ਕਰਵਾਇਆ ਹੈ। ਜਿਸ ’ਤੇ ਪੁਲਸ ਨੇ ਕੁੜੀ ਦੇ ਬਿਆਨ ਕਲਮਬੰਦ ਕਰ ਕੇ ਅਧੀਨ ਧਾਰਾ 376, 342 ਦੇ ਤਹਿਤ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ ਅਫ਼ਸਾਨਾ ਨੇ ਇਸ ਗਾਇਕ ਨਾਲ ਕਰਵਾਈ ਮੰਗਣੀ, ਸੋਸ਼ਲ ਮੀਡੀਆ ’ਤੇ ਲੱਗਾ ਵਧਾਈਆਂ ਦਾ ਤਾਂਤਾ


Shyna

Content Editor Shyna