ਇਨੋਵਾ ਗੱਡੀ ’ਚੋਂ 8 ਲੱਖ ਚੋਰੀ ਕਰਨ ਵਾਲੇ ਸ਼ੱਕੀ ਵਿਅਕਤੀਆਂ ਦੀ ਫੁਟੇਜ ਆਈ ਸਾਹਮਣੇ
Saturday, Dec 03, 2022 - 12:58 AM (IST)
ਲੁਧਿਆਣਾ (ਅਨਿਲ) : ਸਥਾਨਕ ਕਸਬਾ ਲਾਡੋਵਾਲ ’ਚ 28 ਨਵੰਬਰ ਦੀ ਰਾਤ ਨੂੰ ਇਨੋਵਾ ਗੱਡੀ ’ਚੋਂ 8 ਲੱਖ ਰੁਪਏ ਚੋਰੀ ਹੋ ਗਏ ਸਨ, ਜਿਸ ਤੋਂ ਬਾਅਦ 29 ਨਵੰਬਰ ਨੂੰ ਥਾਣਾ ਲਾਡੋਵਾਲ ਦੀ ਪੁਲਸ ਅਤੇ ਸੀ. ਆਈ. ਏ.-1 ਦੀਆਂ ਟੀਮਾਂ ਨੇ ਲਾਡੋਵਾਲ ਚੌਕ 'ਚ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ, ਜਿਸ ਤੋਂ ਬਾਅਦ ਥਾਣਾ ਲਾਡੋਵਾਲ ਦੀ ਪੁਲਸ ਨੇ ਬੀ. ਆਰ. ਐੱਸ. ਨਗਰ ਦੇ ਰਹਿਣ ਵਾਲੇ ਇਨੋਵਾ ਚਾਲਕ ਕਰਨ ਗਾਬਾ ਪੁੱਤਰ ਮਹਿੰਦਰਪਾਲ ਗਾਬਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਚੋਰੀ ਦਾ ਕੇਸ ਦਰਜ ਕੀਤਾ।
ਇਹ ਵੀ ਪੜ੍ਹੋ : ਕਾਂਗਰਸ 'ਚੋਂ ਆਏ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪ ਭਾਜਪਾ ਪੰਜਾਬ ’ਚ ਖੇਡੇਗੀ ‘ਖੇਲਾ’
ਥਾਣਾ ਲਾਡੋਵਾਲ ਦੀ ਪੁਲਸ ਨੇ ਲਾਡੋਵਾਲ ਚੌਕ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿੱਚ 28 ਨਵੰਬਰ ਦੀ ਰਾਤ ਨੂੰ ਕਰਨ ਗਾਬਾ ਜਦੋਂ ਲਾਡੋਵਾਲ ਚੌਕ ’ਚ ਆਪਣੀ ਇਨੋਵਾ ਲੈ ਕੇ ਖੜ੍ਹਾ ਸੀ ਤਾਂ ਉਸ ਦੇ ਕੋਲ ਕੁਝ ਸ਼ੱਕੀ ਨੌਜਵਾਨ ਗੱਡੀ ਦੇ ਆਸ-ਪਾਸ ਘੁੰਮਦੇ ਨਜ਼ਰ ਆਏ, ਜੋ ਵਾਰ-ਵਾਰ ਉਸ ਇਨੋਵਾ ਗੱਡੀ ਦੇ ਕੋਲ ਜਾ ਰਹੇ ਸਨ ਅਤੇ ਗੱਡੀ ਦੇ ਦਰਵਾਜ਼ੇ ਨੂੰ ਵੀ ਹੱਥ ਲਾਉਣ ਦਾ ਯਤਨ ਕਰ ਰਹੇ ਸਨ, ਜਿਸ ਤੋਂ ਬਾਅਦ ਜਦੋਂ ਕਰਨ ਆਪਣੀ ਗੱਡੀ ਨੂੰ ਸੜਕ ਦੇ ਦੂਜੇ ਪਾਸੇ ਟਾਇਰ ਦਾ ਪੰਕਚਰ ਲਗਾਉਣ ਲਿਜਾ ਰਿਹਾ ਹੈ ਤਾਂ ਉਕਤ ਸ਼ੱਕੀ ਨੌਜਵਾਨ ਗੱਡੀ ਦੇ ਪਿੱਛੇ-ਪਿੱਛੇ ਸੜਕ ਪਾਰ ਕਰ ਰਿਹਾ ਹੈ। ਹੁਣ ਪੁਲਸ ਇਸ ਅਣਪਛਾਤੇ ਸ਼ੱਕੀ ਨੌਜਵਾਨ ਦੀ ਪਛਾਣ ’ਚ ਜੁਟੀ ਹੋਈ ਹੈ, ਜਿਸ ਸਬੰਧੀ ਪੁਲਸ ਆਉਣ ਵਾਲੇ ਦਿਨਾਂ ’ਚ ਖੁਲਾਸਾ ਕਰ ਸਕਦੀ ਹੈ।
ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਿਹਾ ਸੀ NRI, ਤਲਾਸ਼ੀ ਦੌਰਾਨ ਬੈਗ ’ਚੋਂ ਮਿਲੇ ਜ਼ਿੰਦਾ ਕਾਰਤੂਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।