ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦੇ ਉਪਦੇਸ਼ ''ਤੇ ਚੱਲ ਕੇ ਪੁੱਨ ਦੇ ਭਾਗੀ ਬਣੋ: ਨਵਲ ਆਤਮ ਪ੍ਰਕਾਸ਼

Saturday, Jan 16, 2021 - 09:19 PM (IST)

ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦੇ ਉਪਦੇਸ਼ ''ਤੇ ਚੱਲ ਕੇ ਪੁੱਨ ਦੇ ਭਾਗੀ ਬਣੋ: ਨਵਲ ਆਤਮ ਪ੍ਰਕਾਸ਼

ਬੁਢਲਾਡਾ,(ਮਨਜੀਤ)- ਸਥਾਨਕ ਸ਼ਹਿਰ ਦੇ ਪਾਰਕ ਐਵੇਨਿਊ ਕਾਲੋਨੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਲੋਨੀ ਦੇ ਵਾਸੀਆਂ ਵੱਲੋਂ ਪਨੀਰ ਬਰੈੱਡ ਪਕੋੜਿਆਂ ਦਾ ਲੰਗਰ ਲਗਾਇਆ ਗਿਆ ਅਤੇ ਆਉਣ-ਜਾਉਣ ਵਾਲੇ ਲੋਕਾਂ ਨੂੰ ਵਰਤਾਇਆ ਗਿਆ। ਇਸ ਮੌਕੇ ਓਸਿਸ ਹੈਲਥ ਟੈਕਨੋਲੋਜੀ ਕੰਪਨੀ ਦੇ ਡਾਇਰੈਕਟਰ ਨਵਲ ਆਤਮ ਪ੍ਰਕਾਸ਼ ਨੇ ਕਿਹਾ ਕਿ ਇਹ ਲੰਗਰ ਸਭ ਨੇ ਆਪਣਾ-ਆਪਣਾ ਦਸਵੰਧ ਕੱਢ ਕੇ ਲਗਾਇਆ ਹੈ। ਮਾਘ ਦੇ ਮਹੀਨੇ ਵਿੱਚ ਸਾਡੇ ਰਿਸ਼ੀ-ਮੁਨੀਆਂ, ਗੁਰੂਆਂ ਪੀਰਾਂ ਨੇ ਦੱਸਿਆ ਹੈ ਕਿ ਇਸ ਸਮੇਂ ਪੁੱਨ ਦਾਨ ਕਰਨ ਦਾ ਫਲ ਸਭ ਤੋਂ ਸ਼੍ਰੇਸ਼ਟ ਮਿਲਦਾ ਹੈ। ਸਾਡੇ ਗੁਰੂ ਪੀਰਾਂ ਨੇ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਉਪਦੇਸ਼ ਦਿੱਤਾ ਹੈ। ਸਾਨੂੰ ਸਭ ਨੂੰ ਉਸ 'ਤੇ ਚੱਲ ਕੇ ਦਾਨ,ਪੁੱਨ ਸਿਮਰਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਜਿੱਥੇ ਸਾਡੇ ਮਨ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ। ਉੱਥੇ ਹੀ ਸੇਵਾ ਕਰਕੇ ਸਾਡਾ ਤਨ ਵੀ ਪਵਿੱਤਰ ਹੁੰਦਾ ਹੈ। ਇਸ ਮੌਕੇ ਗੌਰਵ ਗਰਗ, ਕਾਲੋਨੀ ਨਿਵਾਸੀ ਸ਼੍ਰੀ ਰਵਿੰਦਰ ਗਰਗ, ਚੰਦਰ ਪ੍ਰਕਾਸ਼ ਹੈਪੀ, ਬੁੱਧ ਰਾਮ, ਪ੍ਰਮੋਦ ਕੁਮਾਰ ਆਦਿ ਹਾਜਰ ਸਨ।


author

Bharat Thapa

Content Editor

Related News