ਪਹਿਲਾਂ ਇਨਕਮ ਟੈਕਸ ਦਾ ਵਕੀਲ ਬਣ ਕੇ ਕੀਤੀ ਦੋਸਤੀ, ਫਿਰ ਠੱਗ ਲਏ 12 ਲੱਖ ਰੁਪਏ

Thursday, Jan 18, 2024 - 01:07 AM (IST)

ਪਹਿਲਾਂ ਇਨਕਮ ਟੈਕਸ ਦਾ ਵਕੀਲ ਬਣ ਕੇ ਕੀਤੀ ਦੋਸਤੀ, ਫਿਰ ਠੱਗ ਲਏ 12 ਲੱਖ ਰੁਪਏ

ਪਾਇਲ (ਵਿਨਾਇਕ)- ਪਾਇਲ ’ਚ ਇਨਕਮ ਟੈਕਸ ਦਾ ਵਕੀਲ ਦੱਸ ਕੇ ਕਾਰੋਬਾਰੀ ਨਾਲ 12 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਾਇਲ ਪੁਲਸ ਨੇ ਸੈਨੇਟਰੀ ਕਾਰੋਬਾਰੀ ਸਿਕੰਦਰ ਸਿੰਘ ਵਾਸੀ ਪਿੰਡ ਲਾਪਰਾਂ, ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ’ਤੇ ਮੁਲਜ਼ਮ ਵਿਕਾਸ ਜੈਨ ਵਾਸੀ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮੁਲਜ਼ਮ ਕਿਸੇ ਹੋਰ ਮਾਮਲੇ ’ਚ ਇਨ੍ਹੀਂ ਦਿਨੀਂ ਲੁਧਿਆਣਾ ਜੇਲ੍ਹ ’ਚ ਬੰਦ ਹੈ, ਜਿਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ।

ਸ਼ਿਕਾਇਤਕਰਤਾ ਸਿਕੰਦਰ ਸਿੰਘ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਪਿੰਡ ਲਾਪਰਾਂ ’ਚ ਰੇਤ, ਬਜਰੀ, ਸੀਮੈਂਟ ਅਤੇ ਸੈਨੇਟਰੀ ਦੇ ਸਾਮਾਨ ਦੀ ਦੁਕਾਨ ਹੈ। ਮੁਲਜ਼ਮ ਵਿਕਾਸ ਫਰਵਰੀ 2022 ਨੂੰ ਉਸ ਦੀ ਦੁਕਾਨ ’ਤੇ ਆਇਆ ਸੀ। ਜਿਸ ਨੇ ਖੁਦ ਨੂੰ ਇਨਕਮ ਟੈਕਸ ਦਾ ਵਕੀਲ ਦੱਸਿਆ ਅਤੇ ਕਿਹਾ ਕਿ ਉਹ ਰਿਟਰਨ ਭਰਨ ਦਾ ਕੰਮ ਵੀ ਕਰਦਾ ਹੈ। ਇਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ। ਇਸ ਦੌਰਾਨ ਸ਼ਿਕਾਇਤਕਰਤਾ ਨੇ ਮੁਲਜ਼ਮ ਨੂੰ ਦੱਸਿਆ ਕਿ ਉਸ ਦਾ ਕੇਸ ਇਨਕਮ ਟੈਕਸ ਵਿਭਾਗ ਕੋਲ ਅਦਾਲਤ ’ਚ ਚੱਲ ਰਿਹਾ ਹੈ। ਉਸ ਨੂੰ 9 ਲੱਖ 60 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ- Aviation Ministry ਨੇ ਅਪਣਾਇਆ ਸਖ਼ਤ ਰੁਖ਼! ਇੰਡੀਗੋ, ਸਪਾਈਸਜੈੱਟ ਤੇ ਏਅਰ ਇੰਡੀਆ ਨੂੰ ਠੋਕਿਆ ਭਾਰੀ ਜੁਰਮਾਨਾ

 

ਇਸ ਤੋਂ ਬਾਅਦ ਮੁਲਜ਼ਮ ਨੇ ਕਿਹਾ ਕਿ ਅਪੀਲ ਕਰ ਕੇ ਜੁਰਮਾਨਾ ਮੁਆਫ਼ ਕਰਵਾਉਣ ਲਈ ਪਹਿਲਾਂ ਜੁਰਮਾਨੇ ਦੀ 20 ਫੀਸਦੀ ਰਕਮ ਇਨਕਮ ਟੈਕਸ ਵਿਭਾਗ ’ਚ ਜਮ੍ਹਾ ਕਰਵਾਉਣੀ ਹੋਵੇਗੀ, ਫਿਰ ਮੁਲਜ਼ਮ ਨੇ ਉਸ ਤੋਂ 1 ਲੱਖ 92 ਹਜ਼ਾਰ ਰੁਪਏ ਲੈ ਲਏ। ਇਸ ਦੌਰਾਨ ਦੋਵਾਂ ਧਿਰਾਂ ’ਚ ਘਰੇਲੂ ਸਬੰਧ ਬਣ ਗਏ ਅਤੇ ਉਹ ਇਕ-ਦੂਜੇ ਦੇ ਘਰ ਆਉਣ-ਜਾਣ ਲੱਗ ਪਏ। ਮੁਲਜ਼ਮ ਵਿਕਾਸ ਵੀ ਜੈਨ ਆਪਣੀ ਪਤਨੀ ਨੂੰ ਵੀ ਸ਼ਿਕਾਇਤਕਰਤਾ ਦੇ ਘਰ ਲੈ ਕੇ ਆਉਂਦਾ ਸੀ ਅਤੇ ਨਾਲ ਤਰ੍ਹਾਂ-ਤਰ੍ਹਾਂ ਦੇ ਪਕਵਾਨ ਵੀ ਲਿਆਉਂਦਾ ਸੀ। ਵਿਕਾਸ ਦੀ ਪਤਨੀ ਨੇ ਖੁਦ ਨੂੰ ਸੀ.ਐੱਸ. ਦੱਸਿਆ ਸੀ। ਇਸ ਦੌਰਾਨ ਮੁਲਜ਼ਮ ਵਿਕਾਸ ਨੇ ਖੁਦ ਨੂੰ ਪ੍ਰੇਸ਼ਾਨੀਆਂ ’ਚ ਘਿਰਿਆ ਹੋਇਆ ਦੱਸ ਕੇ ਉਸ ਤੋਂ ਵੱਖ-ਵੱਖ ਸਮੇਂ 10 ਲੱਖ ਰੁਪਏ ਉਧਾਰ ਲੈ ਲਏ।

ਬਾਅਦ ’ਚ ਸ਼ਿਕਾਇਤਕਰਤਾ ਨੇ ਜਦੋਂ ਮੁਲਜ਼ਮ ਵਿਕਾਸ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਹ ਪੈਸੇ ਵਾਪਸ ਕਰਨ ਲਈ ਲਾਰੇ ਲਾਉਂਦਾ ਰਿਹਾ ਅਤੇ ਦਿੱਤਾ ਚੈੱਕ ਬੈਂਕ ’ਚ ਜਮ੍ਹਾ ਕਰਵਾਉਣ ’ਤੇ ਉਹ ਬਾਊਂਸ ਹੋ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਵਿਕਾਸ ਨੇ ਨਾ ਤਾਂ ਉਸਦੇ ਕੇਸ ਦਾ ਨਿਪਟਾਰਾ ਕਰਵਾਇਆ ਅਤੇ ਨਾ ਹੀ ਦਿੱਤੀ ਰਕਮ ਕਿਧਰੇ ਜਮ੍ਹਾ ਕਰਵਾਈ ਅਤੇ ਨਾ ਹੀ ਲਏ ਪੈਸੇ ਵਾਪਿਸ ਕਰ ਕੇ ਧੋਖਾਧੜੀ ਕੀਤੀ ਹੈ। ਇਸ ਕੇਸ ਦੀ ਜਾਚ ਏ.ਐੱਸ.ਆਈ. ਸੋਹਣ ਸਿੰਘ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News