ਫਿਰੋਜ਼ਪੁਰ: ਰੇਡ ਦੌਰਾਨ ਸਤਲੁਜ ਦਰਿਆ ਦੇ ਨੇੜੇ ਪੁਲਸ ਨੇ 6000 ਲੀਟਰ ਲਾਹਨ ਕੀਤੀ ਬਰਾਮਦ
Tuesday, May 19, 2020 - 11:01 AM (IST)

ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੇ ਨੇੜੇ ਸਤਲੁਜ ਦਰਿਆ ਦੇ ਨਾਲ ਲੱਗਦੇ ਸੀਮਾਵਰਤੀ ਪਿੰਡ ਹਬੀਬਵਾਲਾ ਦੇ ਏਰੀਏ 'ਚ ਫਿਰੋਜ਼ਪੁਰ ਪੁਲਸ ਨੇ ਰੇਡ ਕਰਦੇ ਹੋਏ 6000 ਲੀਟਰ ਲਾਹਨ ਅਤੇ 6 ਤਰਪਾਲੇ ਬਰਾਮਦ ਕੀਤੀਆਂ ਹਨ। ਪੁਲਸ ਸੂਤਰਾਂ ਦੇ ਮੁਤਾਬਕ ਕੁਝ ਲੋਕ ਇਸ ਪਿੰਡ 'ਚ ਨਾਜਾਇਜ਼ ਸ਼ਰਾਬ ਤਿਆਰ ਕਰ ਰਹੇ ਸਨ ਅਤੇ ਜਦੋਂ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਰੇਡ ਕੀਤੀ ਤਾਂ ਪੁਲਸ ਦੇ ਹੱਥ 6000 ਲੀਟਰ ਵਾਹਨ ਅਤੇ 6 ਤਰਪਾਲੇ ਲੱਗੀ ਜਦਕਿ 3 ਨਾਮਜ਼ਦ ਦੋਸ਼ੀ ਭੱਜਣ 'ਚ ਸਫਲ ਹੋ ਗਏ। ਪੁਲਸ ਵਲੋਂ ਮੁਕੱਦਮਾ ਦਰਜ ਕਰਦੇ ਹੋਏ ਨਾਮਜ਼ਦ ਵਿਅਕਤੀਆਂ ਨੂੰ ਫੜ੍ਹਨ ਲਈ ਕਾਰਵਾਈ ਕੀਤੀ ਜਾ ਰਹੀ ਹੈ।