ਫਿਰੋਜ਼ਪੁਰ ''ਚ ਬੇਖ਼ੌਫ ਹੋਏ ਲੁਟੇਰੇ, ਦਿਨ-ਦਿਹਾੜੇ ਵਿਆਹ ਵਾਲੇ ਘਰ ''ਤੇ ਕੀਤਾ ਹੱਥ ਸਾਫ਼

11/25/2022 2:14:48 PM

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ 'ਚ ਇਨੀਂ ਦਿਨੀਂ ਚੋਰ-ਲੁਟੇਰੇ ਬੇਖ਼ੌਫ ਹੋ ਕੇ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ 'ਚ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ 'ਚ ਚੋਰਾਂ ਨੇ ਸ਼ਹੀਦ ਅਨਿਲ ਬਾਗੀ ਹਸਪਤਾਲ ਦੇ ਪਿੱਛੇ ਦਸ਼ਮੇਸ਼ ਨਗਰ 'ਚ ਇਸ ਵਿਆਹ ਵਾਲੇ ਘਰ 'ਚੋਂ ਪਲੇਟੀਨਮ ਅਤੇ ਸੋਨੇ ਨਾਲ ਬਣੇ ਹੋਏ ਬਰੇਸਲੈੱਟ ਚੋਰੀ ਕਰ ਲਏ ਅਤੇ ਸ਼ਹਿਰ ਦੇ ਬਾਬਾ ਨੂਰ ਸ਼ਾਹ ਵਾਲੀ ਦਰਗਾਹ ਦੇ ਏਰੀਏ 'ਚ ਇਕ ਲੁਟੇਰੇ ਨੇ ਦਿਨ-ਦਿਹਾੜੇ ਪੈਦਲ ਜਾ ਰਹੀ ਔਰਤ ਦੇ ਹੱਥੋਂ ਮੋਬਾਇਲ ਖੋਹ ਲਿਆ। ਇਸ ਵਾਰਦਾਤ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈਆਂ ਅਤੇ ਫਿਰੋਜ਼ਪੁਰ ਦੀ ਕਾਨੂੰਨੀ ਵਿਵਸਥਾ 'ਤੇ ਸਵਾਲ ਖੜ੍ਹੀ ਕਰਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋ- ਵਿਆਹ ਦੇ 10 ਮਹੀਨਿਆਂ ਬਾਅਦ ਹੀ ਟੁੱਟੇ ਸੁਫ਼ਨੇ, ਫੌਜੀ ਪਤੀ ਤੋਂ ਦੁਖੀ ਹੋ ਗਰਭਵਤੀ ਪਤਨੀ ਨੇ ਕੀਤੀ ਖ਼ੁਦਕੁਸ਼ੀ

ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵੱਲੋਂ ਚੋਰੀ ਕੀਤੇ ਬਰੇਸਲੈੱਟ ਨੂੰ ਲੈ ਕੇ ਮਾਮਲਾ ਦਰਜ ਕਰਕੇ ਚੋਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਗੱਲ ਕਰਦਿਆਂ ਐੱਸ. ਐੱਚ. ਓ. ਹਰਨੇਕ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸੰਦੀਪ ਪੁਰੀ ਵਾਸੀ ਦਸ਼ਮੇਸ਼ ਨਗਰ ਫਿਰੋਜ਼ਪੁਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਕੁਝ ਦਿਨਾਂ ਨੂੰ ਉਸ ਦੇ ਭਰਾ ਸੰਜੀਵ ਪੁਰੀ ਦਾ ਵਿਆਹ ਹੈ ਅਤੇ ਉਹ ਵਿਆਹ ਦੇ ਸਬੰਧ 'ਚ ਰਿਸ਼ਤੇਦਾਰਾਂ ਨੂੰ ਕਾਰਡ ਵੰਡਣ ਲਈ ਗਏ ਹੋਏ ਸਨ ਅਤੇ ਘਰ ਵਿੱਚ ਸਿਰਫ਼ ਉਨ੍ਹਾਂ ਦੀ ਬਜ਼ੁਰਗ ਮਾਤਾ ਮੌਜੂਦ ਸੀ। ਇਸ ਦੌਰਾਨ ਜਦੋਂ ਰਾਤ ਨੂੰ ਉਹ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਹੈ ਅਤੇ ਅਲਮਾਰੀ 'ਚੋਂ ਸੋਨੇ ਅਤੇ ਪਲੇਟੀਨਮ ਦਾ ਬਣਿਆ ਹੋਏ ਲੱਖਾਂ ਦੇ ਬਰੇਸਲੈੱਟ ਵੀ ਗਾਇਬ ਹਨ। ਉਥੇ ਹੀ ਇਕ ਔਰਤ ਕੋਲੋਂ ਮੋਬਾਇਲ ਖੋਹਣ ਦਾ ਜਾਣਕਾਰੀ ਵੀ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਪੁਲਸ ਨੇ ਸੀ. ਸੀ. ਟੀ. ਵੀ. ਵੀਡੀਓ ਕਬਜ਼ੇ 'ਚ ਲੈ ਕੇ ਉਸ ਰਾਹੀਂ ਚੋਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 


Simran Bhutto

Content Editor

Related News