ਸਕੂਲ ''ਚ ਪੜ੍ਹਦੇ ਬੱਚਿਆਂ ਦੀ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ''ਚ ਹੋ ਗਿਆ ਟਕਰਾਅ, ਚੱਲ ਗਈ ਗੋਲ਼ੀ
Saturday, Jul 20, 2024 - 02:42 AM (IST)
ਲੁਧਿਆਣਾ (ਜਗਰੂਪ)- ਬੀਤੇ ਦਿਨੀਂ ਵਾਹਨਾਂ ਦੀ ਆਪਸੀ ਟੱਕਰ ਨੂੰ ਲੈ ਕੇ 2 ਧਿਰਾਂ ’ਚੋਂ ਇਕ ਧਿਰ ਵੱਲੋਂ ਗੋਲੀਆਂ ਚਲਾਉਣ ਦੇ ਮਾਮਲੇ ਬਾਰੇ ਅਜੇ ਥਾਣਾ ਜਮਾਲਪੁਰ ਦੀ ਪੁਲਸ ਨੂੰ ਕੋਈ ਸੁਰਾਗ ਹੱਥ ਨਹੀਂ ਲੱਗਾ ਕਿ ਫਿਰ ਤੋਂ ਚੌਕੀ ਮੁੰਡੀਆਂ ਕਲਾਂ ਦੇ ਅਧੀਨ ਆਉਂਦੇ ਫੁੱਟਬਾਲ ਗਰਾਊਂਡ ’ਚ 2 ਲੜਕਿਆਂ ਦੀ ਆਪਸੀ ਪੁਰਾਣੀ ਸਕੂਲੀ ਰੰਜਿਸ਼ ਨੂੰ ਲੈ ਕੇ ਦੁਸ਼ਮਣੀ ਕੱਢਦੇ ਹੋਏ ਇਕ ਪੁਰਾਣੇ ਵਿਦਿਆਰਥੀ ਨੇ ਫਾਇਰਿੰਗ ਕਰ ਦਿੱਤੀ।
ਮੁੰਡੀਆਂ ਕਲਾਂ ਦੇ ਫੁੱਟਬਾਲ ਗਰਾਊਂਡ ’ਚ ਇਕ ਲੜਕਾ ਅੰਕਿਤ ਪੁੱਤਰ ਗੋਪਾਲ ਖੇਡ ਰਿਹਾ ਸੀ। ਇਸ ਦੌਰਾਨ 3 ਲੜਕੇ ਐਕਟਿਵਾ ’ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਆਉਂਦੇ ਸਾਰ ਹੀ ਅੰਕਿਤ ’ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜਾਨ ਬਚਾਉਣ ਲਈ ਗਰਾਊਂਡ ’ਚ ਭੱਜਿਆ, ਜਿਸ ’ਤੇ ਇਕ ਲੜਕੇ ਨੇ ਉਸ ’ਤੇ ਦੇਸੀ ਕੱਟੇ ਨਾਲ ਫਾਇਰ ਕਰ ਦਿੱਤਾ। ਅੰਕਿਤ ਦੇ ਵੱਡੇ ਭਰਾ ਵਿਸ਼ਾਲ ਨੇ ਉਸ ਨੂੰ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ- ਢਾਈ ਸਾਲਾ ਮਾਸੂਮ ਦਾ ਕਤਲ ਕਰ ਬਾਕਸ ਬੈੱਡ 'ਚ ਕਰ'ਤਾ ਸੀ ਬੰਦ, ਅਦਾਲਤ ਨੇ ਕਲਯੁਗੀ ਮਾਂ ਨੂੰ ਸੁਣਾਈ ਮਿਸਾਲੀ ਸਜ਼ਾ
ਇਸ ਸਬੰਧ ’ਚ ਚੌਕੀ ਇੰਚਾਰਜ ਸੁਰਜੀਤ ਸੈਣੀ ਨੇ ਕਿਹਾ ਕਿ ਫਾਇਰਿੰਗ ਵਰਗਾ ਕੁਝ ਨਹੀਂ ਹੋਇਆ। ਇਨ੍ਹਾਂ ਦੀ ਸਕੂਲ ਪੜ੍ਹਦਿਆਂ ਦੀ ਪੁਰਾਣੀ ਰੰਜਿਸ਼ ਸੀ, ਜਿਸ ਕਾਰਨ ਇਨ੍ਹਾਂ ਦੀ ਬਹਿਸ ਤੋਂ ਬਾਅਦ ਹੱਥੋਪਾਈ ਹੋਈ ਹੈ। ਇਸ ਸਬੰਧ ’ਚ ਜੇਕਰ ਕਿਸੇ ਵਿਅਕਤੀ ਦੀ ਕੋਈ ਸ਼ਿਕਾਇਤ ਆਏਗੀ ਤਾਂ ਪੁਲਸ ਕਾਨੂੰਨ ਆਨੁਸਾਰ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ- ਹੈਰਾਨੀਜਨਕ ਘਟਨਾ- ਘਰੋਂ ਬਿਊਟੀ ਪਾਰਲਰ ਲਈ ਗਈਆਂ ਸਹੇਲੀਆਂ ਸ਼ੱਕੀ ਹਾਲਾਤ 'ਚ ਹੋਈਆਂ ਲਾਪਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e