ਕਾਰ ਸਵਾਰ ਵਿਅਕਤੀ ਨੂੰ ਮਾਰ ਦੇਣ ਦੀ ਨੀਯਤ ਨਾਲ ਕੀਤੇ ਫਾਇਰ, ਇਕ ਜ਼ਖ਼ਮੀ

Monday, May 20, 2024 - 05:15 PM (IST)

ਕਾਰ ਸਵਾਰ ਵਿਅਕਤੀ ਨੂੰ ਮਾਰ ਦੇਣ ਦੀ ਨੀਯਤ ਨਾਲ ਕੀਤੇ ਫਾਇਰ, ਇਕ ਜ਼ਖ਼ਮੀ

ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਵਿਖੇ ਕਾਰ ਸਵਾਰ ਨੂੰ ਮਾਰ ਦੇਣ ਦੀ ਨੀਯਤ ਨਾਲ ਪਿਸਤੌਲ ਨਾਲ ਫਾਇਰ ਕਰਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ 2 ਬਾਏ ਨੇਮ ਵਿਅਕਤੀਆਂ ਅਤੇ 5-6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ 307, 148, 149 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ - ਸਕੂਲ ਦਾ ਕੰਮ ਨਾ ਕਰਨ 'ਤੇ ਕਸਾਈ ਬਣਿਆ ਮਾਸਟਰ, 8 ਸਾਲਾ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਸਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬਾਗ ਵਾਲੀ ਅਲੀ ਕੇ ਰੋਡ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੇ ਚਾਚੇ ਦੇ ਮੁੰਡੇ ਸਾਗਰ ਉਰਫ ਬੱਗੀ ਪੁੱਤਰ ਜੱਸਾ ਸਿੰਘ ਵਾਸੀ ਬਸਤੀ ਬਾਗ ਵਾਲੀ ਅਲੀਕੇ ਰੋਡ ਸਿਟੀ ਫਿਰੋਜ਼ਪੁਰ ਨਾਲ ਆਪਣੀ ਕਾਰ ਆਈ-20 ’ਤੇ ਸਵਾਰ ਹੋ ਕੇ ਬਾਬਾ ਖੇਤਰਪਾਲ ਦੇ ਮੱਥਾ ਟੇਕਣ ਜਾ ਰਿਹਾ ਸੀ। ਜਦ ਉਹ ਅਲੀ ਕੇ ਰੋਡ ਆਟਾ ਚੱਕੀ ਪਾਸ ਪੁੱਜੇ ਤਾਂ ਪਿੱਛੇ ਮੋਟਰਸਾਈਕਲ ’ਤੇ ਰਾਜਬੀਰ ਸਿੰਘ ਉਰਫ ਦਲੇਰ ਪੁੱਤਰ ਮਹਿੰਦਰ ਸਿੰਘ ਤੇ ਸੁੱਖੂ ਪੁੱਤਰ ਕਰਨੈਲ ਸਿੰਘ ਵਾਸੀਅਨ ਬਸਤੀ ਬਾਗ ਵਾਲੀ ਸਿਟੀ ਫਿਰੋਜ਼ਪੁਰ ਆ ਰਹੇ ਸੀ। ਨਾਲ ਹੀ 5-6 ਅਣਪਛਾਤੇ ਮੁੰਡੇ ਵੀ ਮੋਟਰਸਾਈਕਲਾਂ ’ਤੇ ਆ ਰਹੇ ਸੀ। 

ਇਹ ਵੀ ਪੜ੍ਹੋ - ਚਿੱਟੇ ਦੇ ਨਸ਼ੇ ਕਾਰਨ ਉਜੜਿਆ ਹੱਸਦਾ ਵੱਸਦਾ ਘਰ, 2 ਬੱਚਿਆਂ ਦੇ ਪਿਓ ਦੀ ਹੋਈ ਮੌਤ, ਪਿਆ ਚੀਕ-ਚਿਹਾੜਾ

ਜਸਪਾਲ ਸਿੰਘ ਨੇ ਦੱਸਿਆ ਕਿ ਰਾਜਬੀਰ ਸਿੰਘ ਦੇ ਹੱਥ ਪਿਸਤੌਲ ਫੜਿਆ ਹੋਇਆ ਸੀ। ਸੁੱਖੂ ਨੇ ਕਾਰ ਦੇ ਬਰਾਬਰ ਕਾਰ ਕਰਕੇ ਪਿਸਤੌਲ ਕੱਢ ਲਿਆ ਤੇ ਮਾਰ ਦੇਣ ਦੀ ਨੀਯਤ ਨਾਲ ਉਨ੍ਹਾਂ ’ਤੇ ਫਾਇਰ ਕੀਤੇ, ਜਿਨ੍ਹਾਂ ਵਿਚੋਂ ਇਕ ਫਾਇਰ ਸਾਗਰ ਉਰਫ ਬੱਗੀ ਦੇ ਸਿਰ ਵਿਚ ਲੱਗਾ। ਇਸ ਫਾਇਰਿੰਗ ਦੀ ਵਜ੍ਹਾ ਰੰਜ਼ਿਸ ਹੈ। ਉਹ ਇਸ ਕਰਕੇ ਕਿਉਂਕਿ ਸਾਗਰ ਉਰਫ ਬੱਗੀ ਕਿਸੇ ਮੁਕੱਦਮੇ ਵਿਚ ਜੇਲ੍ਹ ਵਿਚ ਬੰਦ ਸੀ, ਜਿਥੇ ਇਸ ਦਾ ਰਾਜਬੀਰ ਸਿੰਘ ਨਾਲ ਝਗੜਾ ਹੋ ਗਿਆ ਸੀ। ਜਸਪਾਲ ਸਿੰਘ ਨੇ ਦੱਸਿਆ ਕਿ ਸਾਗਰ ਦਾ ਇਲਾਜ ਅਨਿਲ ਬਾਗੀ ਹਸਪਤਾਲ ਵਿਚ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News