ਟਾਵਰ ਲਾਈਨ ਤਾਰ ਟੁੱਟਣ ਨਾਲ ਕਣਕ ਦੀ ਫਸਲ ਤੇ ਨਾੜ ਨੂੰ ਲੱਗੀ ਭਿਆਨਕ ਅੱਗ

04/22/2020 1:09:54 AM

ਫਿਰੋਜ਼ਪੁਰ,(ਹਰਚਰਨ ਸਿੰਘ ਸਾਮਾ, ਬਿੱਟੂ)- ਇੱਥੋਂ ਥੋੜ੍ਹੀ ਦੂਰੀ ਤੇ ਸਥਿਤ ਫਿਰੋਜ਼ਪੁਰ ਮੁਕਤਸਰ ਸਾਹਿਬ ਸੜਕ ਦੇ ਨਜ਼ਦੀਕ ਖੇਤਾਂ ਵਿੱਚ 66 ਕੇ ਵੀ ਟਾਵਰ ਲਾਈਨ ਤੋਂ ਤਾਰ ਟੁੱਟਣ ਕਰਕੇ ਅੱਗ ਲੱਗ ਗਈ ਮੌਕੇ ਤੇ ਕੋਲ ਖੜ੍ਹੇ ਜਿਮੀਦਾਰਾਂ ਨੇ ਹਿੰਮਤ ਦਿਖਾ ਕੇ ਇਸ ਅੱਗ ਤੇ ਜਲਦੀ ਨਾਲ ਕਾਬੂ ਪਾ ਲਿਆ ਅਤੇ ਕੋਈ ਵੱਡਾ ਨੁਕਸਾਨ ਹੋਣ ਤੋਂ ਬੱਚਾ ਲਿਆ। ਮੌਕੇ ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਸ਼ਹਿਰ ਅਤੇ ਝੋਕ ਹਰੀਹਰ ਦੇ ਬਿਜਲੀ ਘਰਾਂ ਨੂੰ ਆਪਸ ਵਿੱਚ ਜੋੜਦੀ 66 ਕੇ ਵੀ ਟਾਵਰ ਲਾਈਨ ਦਾ ਫਲਾਇੰਗ ਜੈਂਪਰ ਜੋ ਕਿ ਪਿੰਡ ਟਿੱਬੀ ਖੁਰਦ ਵੱਲ ਜਾਂਦੀ 32 ਕੇ ਵੀ ਹਾਈਵੋਲਟੇਜ ਲਾਈਨ ਦੇ ਉੱਪਰ ਡਿੱਗ ਪਿਆ ਅਤੇ ਅਚਾਨਕ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਮੌਕੇ ਤੇ ਹਾਜ਼ਰ ਕਿਸਾਨਾਂ ਸੁਖਪਾਲ ਸਿੰਘ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਟਾਵਰ ਲਾਈਨ ਦੀ ਤਾਰ ਡਿੱਗੀ ਤਾਂ ਅਚਾਨਕ ਵੱਡਾ ਪਟਾਕਾ ਪਿਆ ਅਤੇ ਡਿੱਗਦਿਆਂ ਹੀ ਕਣਕ ਨੂੰ ਅੱਗ ਲੱਗਦੀ ਮੌਕੇ ਤੇ ਹਾਜ਼ਰ ਕਿਸਾਨਾਂ ਨੇ ਚੁਸਤੀ ਦਿਖਾਉਂਦਿਆਂ ਅੱਗ ਤੇ ਕਾਬੂ ਪਾ ਲਿਆ ।
ਇਸੇ ਹੀ ਘਟਨਾ ਨਾਲ ਸਬੰਧਤ ਹਾਈਵੋਲਟੇਜ ਲਾਈਨ ਤੋਂ ਪਿੰਡ ਨੂਰਪੁਰ ਸੇਠਾਂ ਦੇ ਨਜ਼ਦੀਕ ਦਾਣਾ ਮੰਡੀ ਕੋਲ ਖੇਤਾਂ ਵਿੱਚ ਚਿੰਗਆੜੀ ਡਿੱਗਣ ਕਾਰਨ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਪਤਾ ਲੱਗਾ ਕਿ ਹਾਈਵੋਲਟੇਜ 32 ਕੇਵੀ ਲਾਈਨ ਤੋਂ ਚੰਗਿਆੜੀ ਡਿੱਗਣ ਕਾਰਨ ਇਹ ਅੱਗ ਲੱਗੀ ਇਸ ਦਾ ਲੋਕਾਂ ਨੇ ਟਰੈਕਟਰਾਂ ਨਾਲ ਅੱਗ ਬੁਝਾਉਣੀ ਸ਼ੁਰੂ ਕੀਤੀ ਅਤੇ ਜਲਦੀ ਹੀ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਘਟਨਾਸਥਾਨ ਤੇ ਪਹੁੰਚ ਗਈਆਂ ਅਤੇ ਲੋਕਾਂ ਨੇ ਜਲਦੀ ਹੀ ਅੱਗ ਤੇ ਕਾਬੂ ਪਾ ਲਿਆ ਇਸ ਦੌਰਾਨ ਗੁਰਬਚਨ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਨੂਰਪੁਰ ਸੇਠਾਂ ਦੀ ਕਰੀਬ ਦੋ ਕਿੱਲੇ ਕਣਕ ਦੀ ਫਸਲ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈ ਅਤੇ ਪ੍ਰਗਟ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਨੂਰਪੁਰ ਸਿੱਖਾਂ ਦਾ ਕਰੀਬ ਅੱਠ ਕਿੱਲੇ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ


Bharat Thapa

Content Editor

Related News