ਆਤਿਸ਼ਬਾਜੀ ਡਿੱਗਣ ਨਾਲ ਚਾਹ ਵਾਲਾ ਖੋਖਾ ਸੜ ਕੇ ਹੋਇਆ ਸੁਆਹ

Monday, Nov 09, 2026 - 07:54 PM (IST)

ਆਤਿਸ਼ਬਾਜੀ ਡਿੱਗਣ ਨਾਲ ਚਾਹ ਵਾਲਾ ਖੋਖਾ ਸੜ ਕੇ ਹੋਇਆ ਸੁਆਹ

ਫਿਰੋਜ਼ਪੁਰ (ਕੁਮਾਰ)–ਦੀਵਾਲੀ ’ਤੇ ਫਿਰੋਜ਼ਪੁਰ ਸ਼ਹਿਰ ’ਚ ਸਿਵਲ ਹਸਪਤਾਲ ਦੇ ਨੇੜੇ ਆਤਸ਼ਬਾਜੀ ਡਿੱਗਣ ਨਾਲ ਇਕ ਖੋਖਾ ਅਤੇ ਉਸ ਦੇ ਨੇੜੇ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਵੇਖਦੇ ਹੀ ਵੇਖਦੇ ਅੱਗ ਨੇ ਜ਼ੋਰ ਫੜ ਲਿਆ, ਜਿਸ ’ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ। ਫਿਰੋਜ਼ਪੁਰ ’ਚ ਅੱਗ ਲੱਗਣ ਦੀਆਂ ਇਕ-ਦੋ ਛੋਟੀਆਂ ਘਟਨਾਵਾਂ ਨੂੰ ਛੱਡ ਕੇ ਬਾਕੀ ਮਾਹੌਲ ਠੀਕ ਰਿਹਾ। ਦੀਵਾਲੀ ਦੇ ਤਿਉਹਾਰ ਨੂੰ ਵੇਖਦੇ ਹੋਏ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਅਤੇ ਕੈਂਟ ਬੋਰਡ ਫਿਰੋਜ਼ਪੁਰ ਦੇ ਫਾਇਰ ਬ੍ਰਿਗੇਡ ਕਰਮੀ ਸੁਰੱਖਿਆ ਪ੍ਰਬੰਧਾਂ ਨਾਲ ਪੂਰੀ ਤਰ੍ਹਾਂ ਚੌਕਸ ਵੇਖੇ ਗਏ।

 


author

shivani attri

Content Editor

Related News