ਫ਼ਿਰੌਤੀ ਦੀ ਧਮਕੀ ਮਗਰੋਂ ਕਾਰੋਬਾਰੀ ਦੇ ਘਰ ''ਤੇ ਫ਼ਾਇਰਿੰਗ! 18 ਦਿਨਾਂ ਵਿਚ ਦੂਜੀ ਵਾਰ ਹੋਇਆ ਹਮਲਾ
Friday, Nov 06, 2026 - 03:38 PM (IST)
ਫਿਰੋਜ਼ਪੁਰ (ਸੰਨੀ ਚੋਪੜਾ): ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿਚ ਫ਼ਿਰੌਤੀ ਦੀ ਧਮਕੀ ਮਗਰੋਂ ਕਾਰੋਬਾਰੀ ਦੇ ਘਰ 'ਤੇ ਫ਼ਾਇਰਿੰਗ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਕਾਰੋਬਾਰੀ 'ਤੇ 18 ਦਿਨਾਂ ਦੇ ਵਕਫ਼ੇ 'ਤੇ ਦੂਜੀ ਵਾਰ ਹਮਲਾ ਹੋਇਆ ਹੈ। ਇਹ ਪੂਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ।
ਜਾਣਕਾਰੀ ਮੁਤਾਬਕ, ਹਮਲਾਵਰਾਂ ਵੱਲੋਂ ਕਰਿਆਨਾ ਕਾਰੋਬਾਰੀ ਮੁਨੀਸ਼ ਚੋਪੜਾ ਦੇ ਘਰ ਨੂੰ ਦੂਜੀ ਵਾਰ ਨਿਸ਼ਾਨਾ ਬਣਾਇਆ। ਰਾਤ ਦੇ ਵੇਲੇ ਆਏ ਬਾਈਕ ਸਵਾਰ ਨਕਾਬਪੋਸ਼ ਬਦਮਾਸ਼ਾਂ ਨੇ ਘਰ ਦੇ ਗੇਟ 'ਤੇ ਗੋਲ਼ੀਆਂ ਚਲਾਈਆਂ ਤੇ ਫ਼ਰਾਰ ਹੋ ਗਏ।
ਇਸ ਤੋਂ ਪਹਿਲਾਂ 18 ਅਕਤੂਬਰ ਨੂੰ ਵੀ ਕਾਰੋਬਾਰੀ ਦੇ ਘਰ 'ਤੇ 5 ਗੋਲ਼ੀਆਂ ਚਲਾਈਆਂ ਗਈਆਂ ਸਨ। ਕਾਰੋਬਾਰੀ ਨੂੰ ਵਿਦੇਸ਼ੀ ਨੰਬਰਾਂ ਤੋਂ ਲੱਖਾਂ ਰੁਪਏ ਦੀ ਫ਼ਿਰੌਤੀ ਲਈ ਫ਼ੋਨ ਆਏ ਸਨਨ। ਹੁਣ 18 ਦਿਨਾਂ ਵਿਚ ਦੂਜੀ ਵਾਰ ਫ਼ਾਇਰਿੰਗ ਹੋਣ ਨਾਲ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਤੇ ਕਾਰਵਾਈ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
