ਰੰਜਿਸ਼ਨ ਲੜਾਈ-ਝਗਡ਼ੇ ’ਚ 6 ਜ਼ਖਮੀ, 11 ਨਾਮਜ਼ਦ

Saturday, Jan 12, 2019 - 12:03 AM (IST)

ਰੰਜਿਸ਼ਨ ਲੜਾਈ-ਝਗਡ਼ੇ ’ਚ 6 ਜ਼ਖਮੀ, 11 ਨਾਮਜ਼ਦ

 ਮੋਗਾ, (ਆਜ਼ਾਦ)- ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਹੋਏ ਪਿੰਡ ਡਾਲਾ ’ਚ ਲਡ਼ਾਈ-ਝਗਡ਼ੇ ਵਿਚ ਪਤੀ-ਪਤਨੀ ਸਮੇਤ ਛੇ ਲੋਕਾਂ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ’ਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਮਹਿਣਾ ਪੁਲਸ ਵੱਲੋਂ ਇਕਬਾਲ ਸਿੰਘ ਪੁੱਤਰ ਦਿਆਲ ਸਿੰਘ ਦੇ ਬਿਆਨਾਂ ’ਤੇ ਜਗਤਾਰ ਸਿੰਘ ਉਰਫ ਤਾਰਾ, ਮੋਹਨਾ, ਸੁਰਜੀਤ ਸਿੰਘ, ਮਨਪ੍ਰੀਤ ਸਿੰਘ ਉਰਫ ਕਾਕਾ, ਜਗਸੀਰ ਸਿੰਘ ਉਰਫ ਸੀਰਾ, ਪ੍ਰੀਤਮ ਸਿੰਘ, ਡਾ. ਜਸਵੀਰ ਸਿੰਘ ਉਰਫ ਸੀਰਾ, ਰਖਵਿੰਦਰ ਸਿੰਘ ਉਰਫ ਰੱਖਾ ਸਾਬਕਾ ਪੰਚ, ਸੁਰਜਨ ਸਿੰਘ ਉਰਫ ਸੂਰਜਾ, ਹਰਜਿੰਦਰ ਸਿੰਘ ਅਤੇ ਕੁਲਦੀਪ ਕੌਰ ਸਾਰੇ ਨਿਵਾਸੀ ਪਿੰਡ ਡਾਲਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।  ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਰਘਵਿੰਦਰ ਪ੍ਰਸਾਦ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ ਕਰਤਾ ਇਕਬਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਘਰ ਅੰਦਰ ਦਾਖਲ ਹੋ ਕੇ ਹਮਲਾ ਕੀਤਾ, ਜਿਸ ਵਿਚ ਜੁਗਰਾਜ ਸਿੰਘ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕਰ  ਦਿੱਤਾ ਗਿਆ। ਇਸ ਤਰ੍ਹਾਂ ਮੇਜਰ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਦੇ ਘਰ ਦਾਖਲ ਹੋ ਕੇ ਉਸ ਦੀ ਕੁੱਟ-ਮਾਰ  ਕੀਤੀ ਗਈ, ਜਦ ਮੈਂ ਉਨ੍ਹਾਂ ਨੂੰ ਰੁਕਣ ਦਾ ਯਤਨ ਕੀਤਾ ਤਾਂ ਮੈਨੂੰ ਵੀ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ ਅਤੇ ਗੁਰਸੇਵਕ ਸਿੰਘ ਦੇ ਘਰ ’ਚ ਵੀ ਇੱਟਾਂ-ਪੱਥਰ ਮਾਰੇ ਗਏ, ਜਿਸ ’ਤੇ ਪਿੰਡ ਵਿਚ ਹਡ਼ਕੰਪ ਮਚ ਗਿਆ ਅਤੇ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਕੇ ਸੱਚਾਈ ਜਾਨਣ ਦਾ ਯਤਨ ਕਰ ਰਹੇ ਹਨ। ਅਜੇ ਤੱਕ ਕਿਸੇ ਕਥਿਤ ਦੋਸ਼ੀ ਨੂੰ ਗ਼੍ਰਿਫਤਾਰ ਨਹੀਂ ਕੀਤਾ ਗਿਆ।
 


author

KamalJeet Singh

Content Editor

Related News