ਪਤੀ ਨਾਲ ਵੀਡੀਓ ਕਾਲ ''ਤੇ ਹੋਈ ਲੜਾਈ, ਬਾਅਦ ''ਚ ਚੁੱਕ ਲਿਆ ਖ਼ੌਫ਼ਨਾਕ ਕਦਮ

12/23/2023 12:33:57 AM

ਪਿੰਜੌਰ (ਰਾਵਤ): ਥਾਣਾ ਪਿੰਜੌਰ ਦੀ ਅਮਰਾਵਤੀ ਚੌਕੀ ਖੇਤਰ ਵਿਚ ਪੈਂਦੇ ਵਾਰਡ ਨੰਬਰ 18 ਦੇ ਪਿੰਡ ਰਾਮਪੁਰ ਸਿਉੜੀ ਵਿਚ ਇਕ ਵਿਆਹੁਤਾ ਨੇ ਆਪਣੇ ਪੇਕੇ ਘਰ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਕੋਮਲ ਦੇ ਪਿਤਾ ਮਦਨ ਲਾਲ ਨੇ ਦੱਸਿਆ ਕਿ ਉਹ ਦਿਹਾੜੀ-ਮਜ਼ਦੂਰੀ ਦਾ ਕੰਮ ਕਰਦਾ ਹੈ। 

ਬੇਟੀ ਕੋਮਲ ਨੇ ਕਰੀਬ 2 ਸਾਲ ਪਹਿਲਾਂ ਝਾਰਖੰਡ ਦੇ ਰਹਿਣ ਵਾਲੇ ਰੋਮਸ਼ ਨਾਲ ਲਵ ਮੈਰਿਜ ਕੀਤੀ ਸੀ। ਜਿਸਤੋਂ ਉਸਦਾ 6 ਮਹੀਨੇ ਦਾ ਬੇਟਾ ਵੀ ਹੈ। ਕੋਮਲ ਰੱਖੜੀ ਵਾਲੇ ਦਿਨ ਰਾਮਪੁਰ ਸਿਉੜੀ ਸਥਿਤ ਆਪਣੇ ਪੇਕੇ ਘਰ ਆਈ ਸੀ ਅਤੇ ਉਦੋਂ ਤੋਂ ਉੱਥੇ ਰਹਿ ਰਹੀ ਸੀ। ਸਮੇਂ-ਸਮੇਂ 'ਤੇ ਜਵਾਈ ਰੋਮਸ਼ ਬੇਟੀ ਨੂੰ ਮਿਲਣ ਆਉਂਦਾ ਰਹਿੰਦਾ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਅਤੇ ਕੋਮਲ ਦੀ ਮਾਂ ਪ੍ਰੇਮਵਤੀ ਸ਼ੁੱਕਰਵਾਰ ਸਵੇਰੇ ਕਰੀਬ 7:30 ਵਜੇ ਆਪਣੇ ਕੰਮ 'ਤੇ ਚਲੇ ਗਏ। ਘਰ ਵਿਚ ਸਿਰਫ਼ ਕੋਮਲ ਅਤੇ ਉਸਦਾ 6 ਮਹੀਨੇ ਦਾ ਬੇਟਾ ਹੀ ਸਨ। 

ਇਹ ਵੀ ਪੜ੍ਹੋ- ਡੌਂਕੀ ਲਾ ਕੇ ਜਾ ਰਹੇ 300 ਭਾਰਤੀਆਂ ਨੂੰ ਫਰਾਂਸ 'ਚ ਰੋਕਿਆ, ਨਿਕਾਰਗੁਆ ਦੀ ਫ਼ਲਾਈਟ 'ਚ ਸੀ ਸਵਾਰ

ਮਦਨ ਲਾਲ ਨੇ ਦੱਸਿਆ ਕਿ ਜਦੋਂ ਕੋਮਲ ਦੇ ਚਾਚੇ ਦਾ ਲੜਕਾ ਵਿਨੋਦ ਦੁਪਹਿਰ ਕਰੀਬ 1:45 ਵਜੇ ਸਕੂਲ ਤੋਂ ਵਾਪਿਸ ਆਇਆ ਤਾਂ ਉਸ ਨੇ ਦੇਖਿਆ ਕਿ ਕੋਮਲ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਰੌਲਾ ਪੈਣ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਨੇ ਮ੍ਰਿਤਕਾ ਦੇ ਮਾਪਿਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਮਾਤਾ-ਪਿਤਾ ਦੇ ਨਾਲ ਅਮਰਾਵਤੀ ਪੁਲਸ ਚੌਕੀ ਇੰਚਾਰਜ ਪ੍ਰਤਾਪ ਸਿੰਘ, ਕੌਂਸਲਰ ਸੀਮਾ ਠਾਕੁਰ, ਸਾਬਕਾ ਸਰਪੰਚ ਯੋਗਿੰਦਰ ਠਾਕੁਰ ਅਤੇ ਫੋਰੈਂਸਿਕ ਟੀਮ ਘਟਨਾ ਸਥਾਨ 'ਤੇ ਪਹੁੰਚੀ।

ਇਹ ਵੀ ਪੜ੍ਹੋ- ਇਕ ਹੋਰ ਵੀਡੀਓ ਕਾਰਨ ਮੁੜ ਵਿਵਾਦਾਂ 'ਚ ਘਿਰਿਆ 'ਕੁੱਲ੍ਹੜ ਪਿੱਜ਼ਾ ਕਪਲ', ਨਿਹੰਗ ਸਿੰਘਾਂ ਨੇ ਦੁਕਾਨ ਨੂੰ ਪਾਇਆ ਘੇਰਾ

ਵੀਡੀਓ ਕਾਲ 'ਤੇ ਹੋਈ ਲੜਾਈ
ਇਕ ਚਸ਼ਮਦੀਦ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਕੋਮਲ ਦੀ ਆਪਣੇ ਪਤੀ ਨਾਲ ਵੀਡੀਓ ਕਾਲ ਵਿਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਰਹੀ ਸੀ। ਇਸ ਤੋਂ ਬਾਅਦ ਉਹ ਕਮਰੇ ਵਿਚ ਗਈ ਅਤੇ ਵਾਪਿਸ ਨਹੀਂ ਆਈ। ਅਮਰਾਵਤੀ ਪੁਲਸ ਚੌਕੀ ਇੰਚਾਰਜ ਪ੍ਰਤਾਪ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਕਾਲਕਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਮਾਪਿਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ- ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Harpreet SIngh

Content Editor

Related News