ਖੇਤ ’ਚ ਬਣ ਰਹੇ ਨਹਿਰੀ ਖਾਲੇ ਨੂੰ ਲੈ ਕੇ ਹੋਈ ਲੜਾਈ, 3 ਨਾਮਜ਼ਦ
Tuesday, Nov 26, 2024 - 05:17 PM (IST)
ਜਲਾਲਾਬਾਦ (ਬਜਾਜ, ਬੰਟੀ)–ਥਾਣਾ ਵੈਰੋਕੇ ਦੀ ਪੁਲਸ ਵੱਲੋਂ ਪਿੰਡ ਚੱਕ ਕਬਰ ਵਾਲਾ ਵਿਖੇ ਖੇਤਾਂ ’ਚ ਬਣ ਰਹੇ ਨਹਿਰੀ ਖਾਲੇ ਨੂੰ ਲੈ ਕੇ ਹੋਏ ਲੜਾਈ ਸਬੰਧੀ 3 ਲੋਕਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਸੰਦੀਪ ਕੁਮਾਰ ਪੁੱਤਰ ਸਤਨਾਮ ਰਾਏ ਵਾਸੀ ਚੱਕ ਕਬਰ ਵਾਲਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਹ ਪੰਜ ਭਰਾ ਹਨ ਅਤੇ ਸਾਰੇ ਭਰਾ ਇਕੱਠੇ ਹੀ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਉਸ ਦੇ ਖੇਤ ਵਿਚੋਂ ਇਕ ਨਵੀਂ ਨਹਿਰ ਬਣ ਰਹੀ ਹੈ, ਇਸ ਨਹਿਰ ’ਚੋਂ ਇਕ ਖਾਲ ਉਸ ਦੇ ਖੇਤ ਵਿਚੋਂ ਲੰਘਦਾ ਹੈ, ਜਿਸ ਰਾਹੀਂ ਸਤਪਾਲ ਸਿੰਘ ਵਗੈਰਾ ਦੇ ਖੇਤ ਨੂੰ ਪਾਣੀ ਜਾਂਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਵਾਸੀਆਂ ਲਈ ਅਹਿਮ ਖ਼ਬਰ, ਅੱਜ ਘਰੋਂ ਨਿਕਲਣ ਤੋਂ ਪਹਿਲਾਂ ਦਿਓ ਧਿਆਨ
ਮੁੱਦਈ ਨੇ ਅੱਗੇ ਦੱਸਿਆ ਕਿ 15-6-2024 ਨੂੰ ਦੁਪਿਹਰ ਸਤਪਾਲ ਸਿੰਘ ਵਗੈਰਾ ਨੇ ਖਾਲੇ ’ਚ ਬਣ ਰਹੇ ਸੈਫਲ ਨੂੰ ਉਸ ਦੇ ਖੇਤ ਵੱਲ ਕਰ ਦਿੱਤਾ। ਜਦੋਂ ਉਸ ਨੇ ਆਪਣੇ ਭਰਾ ਸਮੇਤ ਸਤਪਾਲ ਸਿੰਘ ਵਗੈਰਾ ਨਾਲ ਗੱਲਬਾਤ ਕਰ ਕੇ ਇਸ ਦਾ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣਾ ਸਵਰਾਜ ਟਰੈਕਟਰ ਉਸਦੇ ਪੈਰ ’ਤੇ ਚੜਾ ਦਿੱਤਾ।
ਇਹ ਵੀ ਪੜ੍ਹੋ-ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ
ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਲੜਾਈ ਸਬੰਧੀ ਰਾਜੀਨਾਮੇ ਦੀ ਗੱਲ ਚੱਲ ਰਹੀ ਸੀ ਜੋ ਸਿਰੇ ਨਹੀਂ ਚੜੀ ਸੀ। ਜਿਸ ’ਤੇ ਮੁੱਦਈ ਸੰਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਸਤਪਾਲ ਸਿੰਘ, ਪ੍ਰੇਮ ਨਾਥ ਪੁਤਰ ਸੋਹਨ ਲਾਲ ਅਤੇ ਕਰਨ ਕੁਮਾਰ ਪੁੱਤਰ ਸਤਪਾਲ ਸਿੰਘ ਵਾਸੀ ਚੱਕ ਕਬਰ ਵਾਲਾ ਉਰਫ ਪੰਡਤਾਂ ਵਾਲੇ ਝੂੱਗੇ ਦੇ ਖਿਲਾਫ ਥਾਣਾ ਵੈਰੋਕੇ ਵਿਖੇ 25-11-2024 ਨੂੰ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ 'ਚ ਘਿਰੇ ਮੁਲਜ਼ਮ ਨੇ ਕਰ 'ਤੀ ਫਾਇਰਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8