ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾਧਾ ਭਰੂਣ ਮਿਲਿਆ

02/21/2019 1:40:54 AM

ਚੀਮਾ ਮੰਡੀ, (ਗੋਇਲ)-ਕਸਬੇ 'ਚ ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾਧਾ ਭਰੂਣ ਮਿਲਣ ਕਾਰਨ ਸਨਸਨੀ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਕਸਬਾ ਚੀਮਾ ਮੰਡੀ ਦੇ ਤੋਲਾਵਾਲ ਰੋਡ 'ਤੇ ਆਵਾਰਾ ਕੁੱਤੇ ਜੋ ਕਿ ਇਸ ਭਰੂਣ ਨੂੰ ਨੋਚ-ਨੋਚ ਕੇ ਖਾ ਰਹੇ ਸਨ, ਦਾ ਪਤਾ ਲੱਗਦੇ ਹੀ ਰਾਹਗੀਰਾਂ ਨੇ ਇਸ ਨੂੰ ਉਨ੍ਹਾਂ ਤੋਂ ਛੁਡਵਾ ਕੇ ਰੌਲਾ ਪਾਇਆ ਤੇ ਇਸ ਦੀ ਸੂਚਨਾ ਪੁਲਸ ਥਾਣਾ ਚੀਮਾ ਨੂੰ ਦਿੱਤੀ। ਥਾਣਾ ਪ੍ਰਮੁੱਖ ਦੀ ਅਗਵਾਈ 'ਚ ਤੁਰੰਤ ਪਹੁੰਚੀ ਪੁਲਸ ਪਾਰਟੀ ਨੇ ਭਰੂਣ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਕਸਬੇ ਦੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸਹਾਰਾ ਕਲੱਬ ਦੇ ਨੇਤਾਵਾਂ ਤੇ ਮੋਹਤਬਰ ਵਿਅਕਤੀਆਂ ਨੇ ਵੀ ਮੌਕੇ 'ਤੇ ਪਹੁੰਚ ਕੇ ਇਸ ਦਾ ਗੰਭੀਰ ਨੋਟਿਸ ਲਿਆ ਹੈ। ਇਸ ਕੰਮ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਤੇ ਦੋਸ਼ੀ ਦੀ ਸ਼ਨਾਖਤ ਕਰ ਕੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਮੌਕੇ 'ਤੇ ਇਕੱਠੇ ਹੋਏ ਜਾਣਕਾਰੀ ਅਨੁਸਾਰ ਅਜੇ ਪਤਾ ਨਹੀਂ ਲੱਗ ਸਕਿਆ ਕਿ ਇਹ ਭਰੂਣ ਨਰ ਹੈ ਜਾਂ ਮਾਦਾ ਕਿਉਂਕਿ ਕੁੱਤੇ ਅੱਧੇ ਤੋਂ ਜ਼ਿਆਦਾ ਭਰੂਣ ਨੂੰ ਨੋਚ-ਨੋਚ ਕੇ ਖਾ ਚੁੱਕੇ ਹਨ। ਇਸ ਮਾਮਲੇ ਦੀ ਕਾਰਵਾਈ ਸਬੰਧਤ ਪੁਲਸ ਥਾਣਾ ਚੀਮਾ ਤੋਂ ਜਾਣਕਾਰੀ ਪ੍ਰਾਪਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਭਰੂਣ ਨੂੰ ਮੈਡੀਕਲ ਕਾਰਵਾਈ ਲਈ ਭੇਜ ਦਿੱਤਾ ਹੈ ਤੇ ਮਾਮਲਾ ਦਰਜ ਕਰ ਲਿਆ ਹੈ।


Related News